ਖੇਡਾਂ

ਜ਼ਿਲ੍ਹਾ ਲੁਧਿਆਣਾ ‘ਚ ਬਲਾਕ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼, 4500 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ

Published

on

ਲੁਧਿਆਣਾ :   ‘ਖੇਡਾਂ ਵਤਨ ਪੰਜਾਬ ਦੀਆਂ – 2022’ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਜ਼ਿਲ੍ਹਾ ਲੁਧਿਆਣਾ ਦੀਆਂ ਬਲਾਕ ਪੱਧਰੀ ਖੇਡਾਂ ਵੱਖ-ਵੱਖ 14 ਬਲਾਕਾਂ ਵਿਖੇ ਸ਼ੁਰੂ ਹੋ ਗਈਆਂ ਹਨ। ਜ਼ਿਲ੍ਹੇ ਦੇ 14 ਬਲਾਕਾਂ ਵਿੱਚ ਐਥਲੈਟਿਕਸ, ਫੁੱਟਬਾਲ, ਕਬੱਡੀ ਨੈਸ਼ ਅਤੇ ਸਰਕਲ ਸਟਾਈਲ, ਖੋ-ਖੋ, ਵਾਲੀਬਾਲ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਖੇਡਾਂ ਵਿੱਚ ਉਮਰ ਵਰਗ, ਅੰਡਰ-14 ਸਾਲ, ਅੰ-17 ਸਾਲ, ਅੰ-21, ਅੰ-21 ਤੋਂ 40, 40 ਤੋਂ 50 ਅਤੇ 50 ਸਾਲ ਤੋਂ ਵੱਧ ਦੇ ਮੁਕਾਬਲੇ ਕਰਵਾਏ ਜਾਣੇ ਹਨ। ਇਸ ਲੜੀ ਤਹਿਤ ਅੱਜ ਪਹਿਲੇ ਦਿਨ ਅੰ-14 ਸਾਲ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਬਲਾਕ ਮਿਊਂਸੀਪਲ ਕਾਰਪੋਰੇਸ਼ਨ ਵਿਖੇ ਐਥਲੈਟਿਕਸ 100 ਮੀਟਰ (ਲੜਕੇ) ਵਿੱਚ ਸੰਨੀ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਨਵੀਨ ਭਾਟੀਆ ਨੇ ਦੂਸਰਾ ਅਤੇ ਅਨੁਰਾਗ ਨੇ ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ 100 ਮੀਟਰ (ਲੜਕੀਆਂ) ਵਿੱਚ ਨਿਰੋਸ ਸੋਹੀ ਨੇ ਪਹਿਲਾ, ਹਨਾਂ ਨੇ ਦੂਸਰਾ ਅਤੇ ਸੋਨੀ ਨੇ ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ 200 ਮੀਟਰ (ਲੜਕੇ) ਵਿੱਚ ਸੰਨੀ ਕੁਮਾਰ ਨੇ ਪਹਿਲਾ, ਉਤਕਸ਼ ਸਿਆਲ ਨੇ ਦੂਸਰਾ ਅਤੇ ਕਨਵ ਨੇ ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ 200 ਮੀਟਰ (ਲੜਕੀਆਂ) ਵਿੱਚ ਖੁਸ਼ੀ ਤਿਆਗੀ ਨੇ ਪਹਿਲਾ, ਨਿਰੋਸ਼ ਸੋਹੀ ਨੇ ਦੂਸਰਾ ਅਤੇ ਪਹਿਲ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਲੰਮੀ ਛਾਲ (ਲੜਕੇ) ਵਿੱਚ ਨਮਨ ਨੇ ਪਹਿਲਾ, ਅਦਿੱਤਿਆ ਨੇ ਦੂਸਰਾ ਅਤੇ ਰਿਤਿਕ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ (ਲੜਕੇ) ਵਿੱਚ ਸੁਮਿਤ ਨੇ ਪਹਿਲਾ, ਵਿਲਬਾਲ ਨੇ ਦੂਸਰਾ ਅਤੇ ਗੁਰਮੇਹਰ ਨੇ ਤੀਸਰਾ ਸਥਾਨ ਹਾਸਲ ਕੀਤਾ। ਖੋ-ਖੋ (ਲੜਕੇ) ਵਿੱਚ ਸ.ਸ.ਸ. ਜਵਾਹਰ ਨਗਰ ਅੱਵਲ ਰਿਹਾ ਜਦਕਿ ਰਾਮਗੜ੍ਹੀਆ ਸਕੂਲ, ਮਿਲਰ ਗੰਜ ਨੇ ਦੂਸਰਾ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਖੋ-ਖੋ (ਲੜਕੀਆਂ) ਵਿੱਚ ਸ.ਸ.ਸ. ਜਵਾਹਰ ਨਗਰ ਅੱਵਲ ਰਿਹਾ ਜਦਕਿ ਨਨਕਾਣਾ ਪਬਲਿਕ ਸਕੂਲ ਨੇ ਦੂਸਰਾ ਅਤੇ ਆਈ.ਪੀ.ਐਸ. ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਬਲਾਕ ਮਲੌਦ ਅਧੀਨ ਜੇਤੂਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਐਥਲੈਟਿਕਸ 100 ਮੀਟਰ (ਲੜਕੇ) ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਮੁਹੰਮਦ ਅਨਵਰ ਨੇ ਦੂਸਰਾ ਅਤੇ ਸੁਖਚੈਨਪ੍ਰੀਤ ਸਿੰਘ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ 100 ਮੀਟਰ (ਲੜਕੀਆਂ) ਵਿੱਚ ਖੁਸ਼ਪ੍ਰੀਤ, ਮਹਿਕਦੀਪ ਕੌਰ ਅਤੇ ਮਨਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਖੋ-ਖੋ (ਲੜਕੇ) ਵਿੱਚ ਸ.ਸ.ਸ. ਸਿਹੋੜਾ ਨੇ ਪਹਿਲਾ ਅਤੇ ਮਿੱਤਲ ਸਕੂਲ, ਸਹਾਰਨਮਾਜਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.