Connect with us

ਪੰਜਾਬੀ

ਭੰਗੜਾ ਅਤੇ ਝੂਮਰ ਟੀਮ ਦੇ ਸਿਰ ਤੇ ਸਜਾਇਆ ਯੂਨੀਵਰਸਿਟੀ ਚੈਂਪੀਅਨ ਦਾ ਤਾਜ

Published

on

Bhangra and Jhumar team crowned the university champion

ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਦੀ ਭੰਗੜੇ ਅਤੇ ਝੂਮਰ ਦੀ ਟੀਮ ਬੀ ਐਸ ਪੀ ਐਨ ਕਾਲਜ ਮੁਕੇਰੀਆਂ ਵਿਖੇ ਅੰਤਰ ਜੋਨਲ ਯੁਵਕ ਮੇਲਾ ਯੁਵਕ ਅਤੇ ਵਿਰਾਸਤੀ ਇਸ ਮੇਲੇ ਵਿੱਚ ਹੋਰ ਉਚੇਰੀਆਂ ਪੁਲਾਂਘਾਂ ਪੁੱਟਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੈਂਪੀਅਨ ਹੋਣ ਦਾ ਤਾਜ ਆਪਣੇ ਸਿਰ ਤੇ ਸਜਾਇਆ । ਇਸ ਅੰਤਰ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੀ ਭੰਗੜਾ ਅਤੇ ਝੂਮਰ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਯੂਨੀਵਰਸਿਟੀ ਦੇ ਭੰਗੜਚੀਆਂ ਵਿਚ ਵਿਅਕਤੀਗਤ ਪਹਿਲਾ ਅਤੇ ਦੂਜਾ ਇਨਾਮ ਪ੍ਰੀਤਮ ਸਿੰਘ ਅਤੇ ਗੁਰਜੀਤ ਸਿੰਘ ਨੇ ਹਾਸਲ ਕਰਕੇ ਯੂਨੀਵਰਸਿਟੀ ਵਿਚ ਸਭ ਤੋਂ ਵਧੀਆ ਭੰਗੜਚੀ ਹੋਣ ਦਾ ਮਾਣ ਹਾਸਲ ਕੀਤਾ । ਸੁੰਦਰ ਲਿਖਾਈ ਵਿੱਚ ਜਸ਼ਨ ਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਹਾਣੀ ਰਚਨਾ ਵਿਚ ਜੋਗਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਤਨਵੀਰ ਲਿਖਾਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ

Facebook Comments

Trending