ਪੰਜਾਬ ਨਿਊਜ਼
2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
Published
2 years agoon

ਆਰਬੀਆਈ ਨੇ ਬੀਤੇ ਦਿਨੀਂ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਆਰਬੀਆਈ ਨੇ 30 ਸਤੰਬਰ, 2023 ਤੋਂ ਪਹਿਲਾਂ ਪਹਿਲਾਂ ਕਿਸੇ ਵੀ ਬੈਂਕ ਸ਼ਾਖਾ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਕਰਾਉਣ ਲਈ ਕਹਿ ਦਿੱਤਾ ਹੈ। ਰਿਜ਼ਰਵ ਬੈਂਕ ਅਨੁਸਾਰ ਤੁਸੀਂ ਬੈਂਕ ਤੋਂ 2000 ਰੁਪਏ (20000 ਰੁਪਏ) ਦੇ 10 ਨੋਟ ਇੱਕ ਵਾਰ ਵਿੱਚ ਬਦਲ ਸਕਦੇ ਹੋ। ਇਸ ਤੋਂ ਇਲਾਵਾ ਨਕਦੀ ਜਮ੍ਹਾ ਕਰਨ ਦੀ ਕੋਈ ਸੀਮਾ ਨਹੀਂ ਹੈ। ਇਸ ਸਭ ਦੇ ਵਿਚਕਾਰ ਇਨਕਮ ਟੈਕਸ ਮਾਹਿਰ ਕੁਝ ਗੱਲਾਂ ‘ਤੇ ਜ਼ੋਰ ਦਿੰਦੇ ਹਨ।
ਜਿਨ੍ਹਾਂ ਲੋਕਾਂ ਦੇ ਕੋਲ ਵੱਡੀ ਗਿਣਤੀ ਵਿੱਚ ਨਕਦੀ ਪਈ ਹੋਈ ਹੈ ਅਤੇ ਉਹ ਇਸਨੂੰ ਬੈਂਕ ਵਿੱਚ ਜਮ੍ਹਾ ਕਰਨਾ ਚਾਹੁੰਦੇ ਹਨ, ਉਹਨਾਂ ਲੋਕਾਂ ਨੂੰ ਪੈਸੇ ਦਾ ਸਰੋਤ ਸਾਬਤ ਕਰਨ ਲਈ ਸਹੀ ਰਿਕਾਰਡ ਅਤੇ ਦਸਤਾਵੇਜ਼ ਬਣਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਸੀਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚ ਸਕਦੇ ਹੋ। ਬੈਂਕ ਖਾਤਿਆਂ ਵਿੱਚ ਨਕਦੀ ਜਮ੍ਹਾ ਕਰਨ ਦੀ ਇੱਕ ਸੀਮਾ ਹੈ। ਬੈਂਕ ਖਾਤੇ ਵਿੱਚ ਨਕਦੀ ਜਮ੍ਹਾਂ ਕਰਵਾਉਣ ਵਾਲਿਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ।
ਇਨਕਮ ਟੈਕਸ ਵਿਭਾਗ ਨਕਦੀ ਵਿੱਚ ਹੋਣ ਵਾਲੇ ਮੋਟੇ ਲੈਣ-ਦੇਣ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਜੇਕਰ ਤੁਹਾਡੀ ਰਕਮ ਵੱਡੀ ਹੈ ਤਾਂ ਇਨਕਮ ਟੈਕਸ ਦੀਆਂ ਨਜ਼ਰਾਂ ਅਜਿਹੇ ਲੈਣ-ਦੇਣ ‘ਤੇ ਰਹਿੰਦੀਆਂ ਹਨ। ਜ਼ਿਆਦਾ ਪੈਸੇ ਵੇਖ ਕੇ ਇਨਕਮ ਟੈਕਸ ਵਿਭਾਗ ਵਾਲੇ ਤੁਹਾਨੂੰ ਨੋਟਿਸ ਭੇਜ ਕੇ ਪੁੱਛਗਿੱਛ ਕਰਨਗੇ ਕਿ ਤੁਹਾਡੇ ਕੋਲ ਇੰਨੀ ਨਕਦੀ ਕਿੱਥੋਂ ਆਈ ਹੈ। ਇਸ ਮਾਮਲੇ ਵਿੱਚ, ਜੇਕਰ ਤੁਸੀਂ ਚੰਗਾ ਰਿਕਾਰਡ ਕਾਇਮ ਰੱਖਿਆ ਹੈ, ਤਾਂ ਤੁਸੀਂ ਇਨਕਮ ਟੈਕਸ ਨੋਟਿਸ ਦਾ ਤਸੱਲੀਬਖਸ਼ ਜਵਾਬ ਦੇ ਸਕੋਗੇ ਅਤੇ ਬੇਲੋੜੀਆਂ ਪਰੇਸ਼ਾਨੀਆਂ ਤੋਂ ਬਚ ਸਕੋਗੇ।
ਦੱਸ ਦੇਈਏ ਕਿ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਬੈਂਕ ਵਿੱਚ ਜਮ੍ਹਾ ਕਰਵਾਉਂਦੇ ਹੋ ਤਾਂ ਬੈਂਕ ਇਸਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਿੰਦਾ ਹੈ। ਇਹ ਲੈਣ-ਦੇਣ ਇੱਕ ਖਾਤੇ ਵਿੱਚੋਂ ਕੀਤੇ ਗਏ ਹੋਣ ਜਾਂ ਕਈ ਖਾਤਿਆਂ ਤੋਂ, ਦੀ ਜਾਣਕਾਰੀ ਇਨਕਮ ਟੈਕਸ ਨੂੰ ਦੇ ਦਿੱਤੀ ਜਾਂਦੀ ਹੈ। ਬੈਂਕ ਵਿੱਤੀ ਲੈਣ-ਦੇਣ ਦੇ ਸਟੇਟਮੈਂਟ ਵਿੱਚ ਅਜਿਹੇ ਉੱਚ-ਮੁੱਲ ਵਾਲੇ ਲੈਣ-ਦੇਣ ਦੀ ਜਾਣਕਾਰੀ ਦਿੰਦੇ ਹਨ, ਤਾਂ ਜੋ ਇਨਕਮ ਟੈਕਸ ਵਿਭਾਗ ਨੂੰ ਤੁਰੰਤ ਇਸ ਬਾਰੇ ਪਤਾ ਲੱਗ ਜਾਵੇ।
You may like
-
SBI, PNB ਸਮੇਤ ਕਈ ਬੈਂਕਾਂ ਨੇ ਬਦਲੇ ਨਿਯਮ, ਪੜ੍ਹੋ ਤੁਹਾਡੇ ਖਾਤੇ ‘ਤੇ ਕੀ ਪਵੇਗਾ ਅਸਰ
-
SBI ਨੇ ਕਰਜ਼ਾ ਕੀਤਾ ਮਹਿੰਗਾ, 20 ਸਾਲਾਂ ‘ਚ ਮੋੜੋਗੇ 30 ਲੱਖ ਦਾ ਹੋਮ ਲੋਨ, ਕਿੰਨੀ ਵਧੇਗੀ EMI, ਦੇਖੋ ਹਿਸਾਬ
-
SBI ਨੂੰ CJI ਚੰਦਰਚੂੜ ਨੇ ਲਗਾਈ ਫਟਕਾਰ, ਇਲੈਕਟੋਰਲ ਬਾਂਡ ਮਾਮਲੇ ‘ਚ ਦਿੱਤੇ ਸਖਤ ਹੁਕਮ
-
2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ, ਜਾਣੋ RBI ਦੀ ਨਵੀਂ ਅਪਡੇਟ
-
ਅੱਜ ਤੋਂ ਬਦਲੇ ਜਾ ਰਹੇ 2000 ਦੇ ਨੋਟ, ਬੈਂਕਾਂ ਬਾਹਰ ਲੱਗ ਸਕਦੀ ਏ ਭੀੜ
-
ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਕੱਢਿਆ ਬਾਹਰ