Connect with us

ਪੰਜਾਬ ਨਿਊਜ਼

 ਪੰਜਾਬ ‘ਚ ਹਨੇਰੀ ਤੇ ਬਾਰਿਸ਼ ਦਾ ਤਿੰਨ ਦਿਨ ਲਈ ਯੈਲੋ ਅਲਰਟ ਜਾਰੀ

Published

on

Yellow alert issued for three days of wind and rain in Punjab

ਲੁਧਿਆਣਾ : ਸੋਮਵਾਰ ਨੂੰ ਵੀ ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪਟਿਆਲੇ ’ਚ ਸਭ ਤੋਂ ਵੱਧ 45.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ’ਚ 43.1, ਅੰਮ੍ਰਿਤਸਰ ’ਚ 43.8, ਲੁਧਿਆਣੇ ’ਚ 43.9, ਪਠਾਨਕੋਟ ’ਚ 44.6, ਬਠਿੰਡੇ ’ਚ 43.0, ਗੁਰਦਾਸਪੁਰ ’ਚ 42.0, ਜਲੰਧਰ ’ਚ 43.3 ਅਤੇ ਮੁਕਤਸਰ ’ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਕੇਂਦਰ ਪੀਏਯੂ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵਿਭਾਗ ਵੱਲੋਂ 23, 24 ਅਤੇ 25 ਮਈ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਗਰਜ, ਚਮਕ ਅਤੇ ਤੇਜ਼ ਹਵਾਵਾਂ ਨਾਲ ਪੰਜਾਬ ਦੇ ਕਈ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

Facebook Comments

Trending