ਲੁਧਿਆਣਾ : ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਖੁਸ਼ੀ ਨਾਲ ਮਨਾਇਆ ਗਿਆ। ਬਸੰਤ ਪੰਚਮੀ ਦੇ ਮੌਕੇ ਤੇ ਬੜੇ ਸ਼ਰਧਾ ਭਾਵਨਾ ਨਾਲ ਮਾਤਾ ਸਰਸਵਤੀ ਜੀ ਦੀ ਪੂਜਾ ਕੀਤੀ ਗਈ ਤੇ ਹਵਨ ਵੀ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਪ੍ਰਾਥਨਾ ਕੀਤੀ ਕਿ ਕਰੋਨਾ ਦੀ ਇਹ ਭਿਆਨਕ ਬਿਮਾਰੀ ਜਲਦੀ ਤੋਂ ਜਲਦੀ ਖ਼ਤਮ ਹੋ ਜਾਵੇ ਤੇ ਸਕੂਲ ਦੀ ਰੌਣਕ ਬੱਚੇ ਸਕੂਲ ਵਿਚ ਵਾਪਿਸ ਪਰਤ ਆਉਣ।
ਅੰਤ ਵਿਚ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ , ਡਾਇਰੈਕਟਰ ਸਰਿਤਾ ਗਰਗ , ਪ੍ਰਿੰਸੀਪਲ ਮਧੂ ਬਾਲਾ ਤੇ ਸਮੂਹ ਸਟਾਫ ਮੈਂਬਰ ਨੇ ਘਰਾਂ ਵਿਚ ਖੁਸ਼ਹਾਲੀ ਪਰਤਣ ਦੀ ਕਾਮਨਾ ਕੀਤੀ।