Connect with us

ਪੰਜਾਬੀ

ਇਯਾਲੀ ਵਲੋਂ ਸੂਜਾਪੁਰ ਦੇ ਗੁ: ਭਗਤ ਰਵਿਦਾਸ ਨੂੰ 51 ਹਜ਼ਾਰ ਭੇਟ

Published

on

Ayali presents Rs. 51,000 to Guru Bhagat Ravidas of Sujapur

ਲੁਧਿਆਣਾ : ਪਿੰਡ ਸੂਜਾਪੁਰ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਲਈ ਭੇਟ ਕੀਤੀ ਗਈ।

ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਜਾਗਰ ਸਿੰਘ ਸੂਜਾਪੁਰ, ਸਾਬਕਾ ਪੰਚ ਰਾਵਿੰਦਰ ਸਿੰਘ ਰਵੀ ਸੂਜਾਪੁਰ, ਪ੍ਰਧਾਨ ਹਾਕਮ ਸਿੰਘ ਧਾਲੀਵਾਲ ਤੇ ਪ੍ਰਧਾਨ ਅਮਰਜੀਤ ਸਿੰਘ ਸੂਜਾਪੁਰ ਦੀ ਅਗਵਾਈ ‘ਚ ਪਤਵੰਤੇ ਸੱਜਣਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਕੀਤਾ।

ਇਸ ਮੌਕੇ ਚਰਨਜੀਤ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਸਨੀ ਸੂਜਾਪੁਰ, ਗੁਰਪਾਲ ਸਿੰਘ, ਬਖਤੌਰ ਸਿੰਘ, ਕਾਲਾ ਸੂਜਾਪੁਰ, ਹਰਦੇਵ ਸਿੰਘ, ਪੰਚ ਸੁਖਵਿੰਦਰ ਸਿੰਘ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Facebook Comments

Trending