ਪੰਜਾਬੀ

ਚੰਗੀਆਂ ਖਾਣ ਪੀਣ ਦੀਆਂ ਆਦਤਾਂ ਤੇ ਸਿਹਤਮੰਦ ਦਿਲ ਸਬੰਧੀ ਕੀਤਾ ਜਾਗਰੂਕ

Published

on

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੀ ਐਨ. ਐਸ. ਐਸ ਯੂਨਿਟ ਵੱਲੋਂ ਵਿਦਿਆਰਥੀਆਂ ਨੂੰ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਤੇ ਸਿਹਤਮੰਦ ਦਿਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਮਿਡਲ ਸਕੂਲ, ਠੱਕਰਵਾਲ, ਲੁਧਿਆਣਾ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿਚ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ DMC ਹਸਪਤਾਲ ਦੇ ਡਾਇਟੀਸ਼ੀਅਨ ਮੋਕਸ਼ੀ ਮਦਾਨ ਨੇ ਆਪਣੇ ਗਿਆਨ ਭਰਪੂਰ ਵਿਚਾਰ ਸ੍ਰੋਤਿਆ ਨਾਲ ਸਾਂਝੇ ਕੀਤੇ।

ਉਨ੍ਹਾਂ ਨੇ ਰੋਜ਼ਾਨਾ ਚੰਗੀ ਖੁਰਾਕ, ਕਸਰਤ ਤੇ ਸਿਹਮੰਦ ਜੀਵਨ ਜਿਊਣ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਐਨ. ਐਸ. ਐਸ. ਯੂਨਿਟ ਵਲੋਂ ਲੁਧਿਆਣਾ ਦੇ ਪਿੰਡ ਠੱਕਰਵਾਲ ਨੂੰ ਅਡਾਪਟ ਕਰਨਾ, ਭਾਈਚਾਰਕ ਵਿਕਾਸ ਅਤੇ ਸਿੱਖਿਆਂ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਐਨ.ਐਸ. ਐਸ. ਯੂਨਿਟ ਦੇ ਕੋਆਰਡੀਨੇਟਰ ਡਾ. ਰਿਸ਼ੂ ਜੈਨ ਅਤੇ ਅਨੁਪ੍ਰਿਆ ਜੈਨ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

Facebook Comments

Trending

Copyright © 2020 Ludhiana Live Media - All Rights Reserved.