ਪੰਜਾਬੀ

ਯੂਨੀਵਰਸਿਟੀ ਚੋਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Published

on

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈਆਂ ਗਈਆਂ ਵੱਖ^ਵੱਖ ਕਲਾਸਾਂ ਦੀਆਂ ਪ੍ਰੀਖਿਆਵਾਂ ਵਿਚੋਂ ਯੂਨੀਵਰਸਿਟੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਪੱਧਰ ‘ਤੇ ਕੋਈ ਵੀ ਸਥਾਨ ਹਾਸਲ ਕਰਨਾ ਆਸਾਨ ਨਹੀਂ ਹੁੰਦਾ ਕਿਉਂਕਿ ਤੁਹਾਡਾ ਮੁਕਾਬਲਾ ਆਪਣੇ ਕਾਲਜ ਦੇ ਵਿਦਿਆਰਥੀਆਂ ਨਾਲ ਹੀ ਨਹੀਂ, ਸਗੋਂ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਵੀ ਹੁੰਦਾ ਹੈ। ਇਸ ਲਈ ਯੂਨੀਵਰਸਿਟੀ ਸਥਾਨ ਹਾਸਲ ਕਰਨ ਲਈ ਵਿਦਿਆਰਥੀ ਨੂੰ ਪ੍ਰੀਖਿਆ ਦੇ ਆਖਰੀ ਪਲ ਤੱਕ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਐਨੀ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਬਣਦਾ ਹੈ. ਇਸ ਨਾਲ ਜਿੱਥੇ ਵਿਦਿਆਰਥੀਆਂ ਦੀ ਹੌਸਲਾਂ ਅਫਜਾਈ ਹੰੁਦੀ ਹੈ, ਉੱਥੇ ਦੂਜੇ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ।

ਇਸ ਮੌਕੇ ਬੀ.ਵਾਕ. ਫੂਡ ਪ੍ਰੋਸੈਸਿੰਗ ਅਤੇ ਕੁਆਲਟੀ ਮੈਨੇਜਮੈਂਟ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਪੇ੍ਰਰਨਾ, ਤਰਨਵੀਰ ਕੌਰ ਤੇ ਦਿਵਯਾਨੂਰ ਨੂੰ ਕ੍ਰ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਪਹਿਲਾ ਸਥਾਨ ਹਾਸਲ ਕਰਨ ਲਈ; ਐੱਮ.ਐੱਸ.ਸੀ. ਕੈਮਿਸਟਰੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸੱਤਵਾਂ ਸਥਾਨ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਬੀ.ਐੱਸ.ਸੀ.ਬਾਇਓਟੈਕਨਾਲੋਜੀ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਇਸ਼ਵਿੰਦਰ ਕੌਰ, ਮਹਿਕਪ੍ਰੀਤ ਕੌਰ ਤੇ ਰਾਧਾ ਧੀਮਾਨ ਨੂੰ ਕ੍ਰਮਵਾਰ ਪੰਜਵਾਂ, ਛੇਵਾਂ ਤੇ ਤੇਰ੍ਹਵਾਂ ਸਥਾਨ,  ਮੈਡੀਕਲ ਲੈਬ ਟੈਕਨਾਲੋਜੀ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਤੇ ਰਾਜਪ੍ਰੀਤ ਕੌਰ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ, ਇਸੇ ਹੀ ਕੋਰਸ ਦੇ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਤੇ ਮਹਿਕ ਸ਼ਰਮਾਂ ਨੂੰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਸੀ।

ਪੰਜਵਾਂ ਸਮੈਸਟਰ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੂੰ ਦੂਜਾ ਤੇ ਬਾਰ੍ਹਵਾਂ ਸਥਾਨ ਹਾਸਲ ਕਰਨ ਸਦਕਾ ਸਨਮਾਨਿਤ ਕੀਤਾ ਗਿਆ. ਇਸੇ ਪ੍ਰਕਾਰ ਬੀ.ਏ.ਬੀ.ਐੱਡ. ਸਮੈਸਟਰ ਦੂਜਾ ਦੀ ਵਿਦਿਆਰਥਣ ਸਮਰਿਤੀ ਗੁਪਤਾ, ਐਸ.ਐਸ.ਸੀ. ਫਿਜਿਕਸ ਸਮੈਸਟਰ ਪਹਿਲਾ ਦੀ ਵਿਦਿਆਰਥਣ ਸਿਮਰਨਜੋਤ ਕੌਰ ਅਤੇ ਫੂਡ ਪੋ੍ਰਸੈਸਿੰਗ ਤੇ ਕੁਆਲਿਟੀ ਮੈਨੇਜਮੈਟ ਸਮੈਟਰ ਪੰਜਵਾਂ ਦੇ ਵਿਦਿਆਰਥੀ ਅਮਿਤ ਕੁਮਾਰ ਨੂੰ ਕ੍ਰਮਵਾਰ ਬਾਰ੍ਹਵਾਂ ਪੰਜਵਾਂ ਤੇ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.