ਪੰਜਾਬ ਨਿਊਜ਼

ਪੀ ਏ ਯੂ ਨੂੰ ਸੈਂਟਰ ਆਫ ਐਕਸੀਲੈਂਸ ਪ੍ਰੋਜੈਕਟ ਨਾਲ ਨਿਵਾਜ਼ਿਆ

Published

on

ਲੁਧਿਆਣਾ : ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਦੇਸ਼ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰੋਜੈਕਟ ‘ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਆਫ਼ ਐਡਵਾਂਸਡ ਜੀਨੋਮਿਕ ਟੈਕਨਾਲੋਜੀਜ਼ ਫਾਰ ਟਾਰਗੇਟਡ ਬਰੀਡਿੰਗ’ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਰਾਜ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਟੀਚੇ ਵਾਲੀਆਂ ਫਸਲਾਂ ਦੀ ਉਤਪਾਦਕਤਾ ਵਧਾਉਣ ਅਤੇ ਕਿਸਾਨ ਦੀ ਮੁਨਾਫੇ ਲਈ ਫਸਲੀ ਬਰੀਡਿੰਗ ਪ੍ਰੋਗਰਾਮਾਂ ਵਿੱਚ ਉੱਨਤ ਤਕਨਾਲੋਜੀਆਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇਗਾ।

ਕਣਕ ਅਤੇ ਚੌਲਾਂ ਨੇ ਫ਼ਸਲੀ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ ਅਤੇ ਨਤੀਜੇ ਵਜੋਂ ਪੰਜਾਬ ਵਿੱਚ ਹੋਰ ਫ਼ਸਲਾਂ ਹੇਠਲਾ ਰਕਬਾ ਕਾਫ਼ੀ ਘੱਟ ਗਿਆ ਹੈ। ਇਸ ਦੇ ਨਤੀਜੇ ਵਜੋਂ ਪਾਣੀ ਦੀ ਜ਼ਿਆਦਾ ਦੁਰਵਰਤੋਂ, ਖਾਦਾਂ ਦੀ ਵਧਦੀ ਵਰਤੋਂ ਅਤੇ ਮਿੱਟੀ ਦੀ ਸਿਹਤ ਖਰਾਬ ਹੋ ਗਈ ਹੈ। ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਦੀਆਂ ਫਸਲਾਂ ‘ਤੇ ਖੋਜ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵਿਹਾਰਕ ਬਦਲ ਪ੍ਰਦਾਨ ਕਰਨ ਲਈ ਆਪਣੀਆਂ ਤਰਜੀਹਾਂ ‘ਤੇ ਮੁੜ ਵਿਚਾਰ ਕਰਨ ਦੀ ਸਖ਼ਤ ਲੋੜ ਹੈ।

ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਅਤੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ ਪਰਵੀਨ ਛੁਨੇਜਾ ਨੇ ਦੱਸਿਆ ਕਿ ਪੀਏਯੂ ਦੇ 50 ਤੋਂ ਵੱਧ ਵਿਗਿਆਨੀਆਂ ਦੀ ਟੀਮ ਜਿਨ੍ਹਾਂ ਵਿੱਚ ਪਲਾਂਟ ਬਰੀਡਰ, ਬਾਇਓਟੈਕਨਾਲੋਜਿਸਟ, ਕੀਟ ਵਿਗਿਆਨੀ, ਪੌਦਾ ਰੋਗ ਮਾਹਿਰ, ਬਾਇਓਕੈਮਿਸਟ ਸ਼ਾਮਲ ਹਨ। ਮੱਕੀ, ਸਮੇਤ ਵੱਖ-ਵੱਖ ਫ਼ਸਲਾਂ ਵਿੱਚ ਨੌਂ ਪ੍ਰੋਜੈਕਟਾਂ ‘ਤੇ ਕੰਮ ਕਰਨਗੇ। ਇਨ੍ਹਾਂ ਫਸਲਾਂ ਵਿਚ ਨਰਮਾ, ਬਰਾਸਿਕਾ, ਕਣਕ, ਬਾਸਮਤੀ, ਮਟਰ, ਨਿੰਬੂ ਜਾਤੀ ਅਤੇ ਅਮਰੂਦ ਮੁੱਖ ਹਨ।

ਇਹ ਖੋਜ ਪ੍ਰੋਜੈਕਟ ਵੱਧ ਝਾੜ ਦੀ ਸੰਭਾਵਨਾ, ਉੱਭਰ ਰਹੀਆਂ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ, ਭੋਜਨ ਅਤੇ ਪੌਸ਼ਟਿਕ ਸੁਰੱਖਿਆ ਪ੍ਰਾਪਤ ਕਰਨ ਲਈ ਪੌਸ਼ਟਿਕ ਗੁਣਵੱਤਾ ਵਿੱਚ ਵਾਧਾ ਕਰਨ ਲਈ ਅਗਵਾਈ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਜੈਕਟ ਵਿੱਚ ਵਿਕਸਤ ਤਕਨਾਲੋਜੀਆਂ ਮੁੱਲ ਵਾਧੇ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੇ ਤੇਜ਼ੀ ਨਾਲ ਵਿਕਾਸ ਲਈ ਬਰੀਡਿੰਗ ਨੂੰ ਤੇਜ਼ ਕਰਨਗੀਆਂ।

Facebook Comments

Trending

Copyright © 2020 Ludhiana Live Media - All Rights Reserved.