ਪੰਜਾਬੀ

ਸੀ. ਐਮ. ਸੀ. ਕਨਵੋਕੇਸ਼ਨ ਦੌਰਾਨ 17 ਸੀਨੀਅਰ ਫੈਕਲਟੀ ਨੂੰ ਕੌਮਾਂਤਰੀ ਫੈਲੋਸ਼ਿਪ ਪ੍ਰਦਾਨ

Published

on

ਲੁਧਿਆਣਾ : ਸੀ. ਐਮ. ਸੀ./ਹਸਪਤਾਲ ‘ਚ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਸੰਬੰਧਿਤ ਫਾਉਂਡੇਸ਼ਨ ਫ਼ਾਰ ਦ ਐਡਵਾਂਸਮੈਂਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਐਫ. ਏ. ਆਈ. ਐਮ. ਈ. ਆਰ.) ਵਲੋਂ ਖੇਤਰੀ ਇੰਸਟੀਚਿਊਟ ਸਥਾਪਿਤ ਕੀਤਾ ਗਿਆ ਹੈ, ਜਿਥੇ ਹਰ ਸਾਲ ਸਮੁੱਚੇ ਦੇਸ਼ ਦੇ ਵੱਖ-ਵੱਖ ਸਰਕਾਰੀ ਤੇ ਗੈਰ ਮੈਡੀਕਲ ਕਾਲਜਾਂ ‘ਚੋਂ ਫੈਕਲਟੀ ਮੈਂਬਰ ਕੌਮਾਂਤਰੀ ਪੱਧਰ ਦੀ ਡਾਕਟਰੀ ਸਿੱਖਿਆ ਪ੍ਰਾਪਤ ਕਰਨ ਲਈ ਸੈਮੀਨਾਰਾਂ/ਕਾਰਜਸ਼ਾਲਾਵਾਂ ‘ਚ ਸਿਖਲਾਈ ਪ੍ਰਾਪਤ ਕਰਨ ਲਈ ਆਉਂਦੇ ਹਨ।

ਇਸ ਖੇਤਰੀ ਇੰਸਟੀਚਿਊਟ ਵਲੋਂ 17ਵੀਂ ਸਾਲਾਨਾ ਕਨਵੋਕੇਸ਼ਨ ਕਰਵਾਈ ਗਈ, ਜਿਸ ‘ਚ ਸਾਬਕਾ ਲੈਫ਼ਟੀਨੈਂਟ ਜਨਰਲ ਡਾ. ਮਾਧੁਰੀ ਕਾਨਿਤਕਰ ਉਪ-ਕੁਲਪਤੀ ਮਹਾਰਾਸ਼ਟਰ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਨਾਸਿਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਦੇਸ਼ ਦੇ ਵੱਖ-ਵੱਖ ਸਰਕਾਰੀ ਤੇ ਗੈਰ ਮੈਡੀਕਲ ਕਾਲਜਾਂ ਦੇ 17 ਸੀਨੀਅਰ ਫੈਕਲਟੀ ਮੈਂਬਰਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ।

ਇਸ ਮੌਕੇ ਉਪ ਕੁਲਪਤੀ ਡਾ. ਕਾਨਿਤਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ ਨੂੰ ਸਮੇਂ ਦੇ ਹਾਣੀ ਬਣ ਕੇ ਚੱਲਣਾ ਚਾਹੀਦਾ ਹੈ ਤੇ ਸੰਸਾਰ ਪੱਧਰ ‘ਤੇ ਡਾਕਟਰੀ ਖੇਤਰ ‘ਚ ਜੋ ਨਵੀਆਂ ਡਾਕਟਰੀ ਖੋਜਾਂ/ਦਵਾਈਆਂ ਅਤੇ ਆਪ੍ਰੇਸ਼ਨ ਤਕਨੀਕਾਂ/ਵਿਧੀਆਂ ਵਿਕਸਤ ਹੁੰਦੀਆਂ ਹਨ, ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਦਾ ਢੁੱਕਵਾਂ, ਜਲਦੀ ਤੇ ਸਸਤਾ ਇਲਾਜ ਸੰਭਵ ਹੋ ਸਕੇ। ਇਸ ਮੌਕੇ ਹਸਪਤਾਲ/ਕਾਲਜ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ਡਾ. ਵਿਲੀਅਮ ਭੱਟੀ ਤੇ ਪਿ੍ੰਸੀਪਲ ਡਾ. ਜਿਆਰਾਜ ਪਾਂਡੀਅਨ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਡਾ. ਦਿਨੇਸ਼ ਬਡਿਆਲ, ਵਾਈਸ-ਪਿ੍ੰਸੀਪਲ (ਮੈਡੀਕਲ ਸਿੱਖਿਆ) ਤੇ ਪ੍ਰੋਗਰਾਮ ਡਾਇਰੈਕਟਰ, ਖੇਤਰੀ ਇੰਸਟੀਚਿਊਟ ਨੇ ਇੰਸਟੀਚਿਊਟ ਵਲੋਂ ਡਾਕਟਰੀ ਸਿੱਖਿਆ ‘ਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਡਾ. ਅੰਜਲੀ ਜੈਨ, ਪ੍ਰੋਫੈਸਰ ਐਨਾਟੋਮੀ, ਡਾ. ਕਿ੍ਸਟੀਨਾ ਜਾਰਜ, ਪ੍ਰੋਫੈਸਰ ਅਨੱਸਥੀਸੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.