samandeep Singh, Author at Ludhiana Live

CM ਚੰਨੀ ਨੇ ਲਾਲਾ ਲਾਜਪਤ ਰਾਏ ਦੀ ਬਰਸੀ ‘ਤੇ ਭੇਟ ਕੀਤੀ ਸ਼ਰਧਾਂਜਲੀ
ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੀ ਅੱਜ ਬਰਸੀ ਹੈ। ‘ਪੰਜਾਬ ਕੇਸਰੀ’ ਵਜੋਂ ਜਾਣੇ ਜਾਂਦੇ ਮਰਹੂਮ ਲਾਲਾ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦਾ ਅਮੁੱਲ ਯੋਗਦਾਨ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਦੱਸਣਯੋਗ ਹੈ ਕਿ ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਢੁੱਡੀਕੇ ਵਿਖੇ ਇੱਕ ਹਿੰਦੂ ਅਗਰਵਾਲ ਪਰਿਵਾਰ ਵਿੱਚ 28 ਜਨਵਰੀ 1865 ਨੂੰ ਹੋਇਆ ਸੀ, ਪਰ ਉਨ੍ਹਾਂ ਨੇ ਆਪਣੀ ਜਵਾਨੀ ਦਾ ਬਹੁਤ ਸਾਰਾ ਸਮਾਂ ਜਗਰਾਉਂ (ਲੁਧਿਆਣਾ) ਵਿੱਚ ਬਿਤਾਇਆ। ਉਨ੍ਹਾਂ ਨੇ ਕੁਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਲਾਲਾ ਲਾਜਪਤ ਰਾਏ ਭਾਰਤ ਦੇ ਪ੍ਰਮੁੱਖ ਅਜ਼ਾਦੀ ਘੁਲਾਟੀਆ ਵਿੱਚੋਂ ਇੱਕ ਸਨ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ।

ਉੱਥੇ ਹੀ ਉਨ੍ਹਾਂ ਨੇ ਕੁਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਲਾਲਾ ਲਾਜਪਤ ਰਾਏ ਭਾਰਤ ਦੇ ਪ੍ਰਮੁੱਖ ਅਜ਼ਾਦੀ ਘੁਲਾਟੀਆ ਵਿੱਚੋਂ ਇੱਕ ਸਨ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਸੰਨ 1928 ਵਿੱਚ ਉਨ੍ਹਾਂ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਅਤੇ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਸੀ।

The post CM ਚੰਨੀ ਨੇ ਲਾਲਾ ਲਾਜਪਤ ਰਾਏ ਦੀ ਬਰਸੀ ‘ਤੇ ਭੇਟ ਕੀਤੀ ਸ਼ਰਧਾਂਜਲੀ appeared first on Ludhiana Live.

ਲੁਧਿਆਣਾ ‘ਚ ਨਾਬਾਲਗ ਨੂੰ ਕਿਡਨੈਪ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਲੁਧਿਆਣਾ ‘ਚ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਅਗਵਾ ਕੀਤੇ ਗਏ ਬਾਰਾਂ ਸਾਲ ਦੇ ਕਿਸ਼ੋਰ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਕੇ ਕਿਡਨੈਪ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਕਿਸ਼ੋਰ ਨੂੰ ਸਹੀ ਸਲਾਮਤ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰਨ ਮਗਰੋਂ ਫਰਾਰ ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ, ਸ਼ਨਿਚਰਵਾਰ ਸ਼ਾਮ ਮੁਹੱਲਾ ਵਿਸ਼ਾਲ ਨਗਰ ਰਹਿਣ ਵਾਲੇ ਸੋਹਨ ਕੁਮਾਰ ਨਾਮ ਦੇ ਵਿਅਕਤੀ ਦਾ ਕਰੀਬ ਬਾਰਾਂ ਸਾਲ ਦਾ ਨਾਬਾਲਿਗ ਲੜਕਾ ਗਾਇਬ ਹੋ ਗਿਆ ਸੀ।

ਸੋਹਨ ਕੁਮਾਰ ਦੇ ਚਾਰ ਬੱਚੇ ਹਨ ਜੋ ਜਸਪਾਲ ਕਾਲੋਨੀ ਇਕ ਪ੍ਰਾਈਵੇਟ ਅਧਿਆਪਕ ਕੋਲ ਪੜ੍ਹਨ ਜਾਂਦੇ ਸੀ। ਸ਼ਨਿਚਰਵਾਰ ਨੂੰ ਵੀ ਚਾਰੋਂ ਬੱਚੇ ਰੋਜ਼ ਦੀ ਤਰ੍ਹਾਂ ਪੜ੍ਹਨ ਲਈ ਗਏ ਸਨ। ਪੜ੍ਹਨ ਮਗਰੋਂ ਸ਼ਾਮ ਕਰੀਬ ਸੱਤ ਵਜੇ ਤਿੰਨ ਬੱਚੇ ਘਰ ਆ ਗਏ ਪਰ ਸੋਹਣ ਕੁਮਾਰ ਦਾ ਕਰੀਬ ਬਾਰਾਂ ਸਾਲ ਦਾ ਬੇਟਾ ਘਰ ਵਾਪਸ ਨਹੀਂ ਆਇਆ।ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬੱਚੇ ਦੀ ਮਾਂ ਕੰਚਨ ਦੇਵੀ ਨੇ ਆਪਣੇ ਪਤੀ ਨੂੰ ਮੋਬਾਈਲ ਫੋਨ ਰਾਹੀਂ ਬੱਚੇ ਦੇ ਘਰ ਵਾਪਸ ਨਾ ਆਉਣ ਸਬੰਧੀ ਜਾਣਕਾਰੀ ਦਿੱਤੀ।ਪਤੀ ਪਤਨੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਕਾਫੀ ਭੱਜ ਦੌੜ ਕੀਤੀ ਪਰ ਜਦ ਉਸ ਦੇ ਬੇਟੇ ਦਾ ਕੋਈ ਸੁਰਾਗ ਨਾ ਮਿਲਿਆ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮੇਹਰਬਾਨ ਪੁਲਿਸ ਕੋਲ ਦਰਜ ਕਰਵਾ ਦਿੱਤੀ।

ਉੱਥੇ ਹੀ ਕਿਸ਼ੋਰ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਤਿੰਨ ਦਿਨ ਬਾਅਦ ਇਕ ਨਵਾਂ ਮੋੜ ਆਇਆ ਜਦ ਲਾਪਤਾ ਹੋਏ ਲੜਕੇ ਦੇ ਪਿਤਾ ਸੋਹਨ ਕੁਮਾਰ ਨੇ ਪੁਲਿਸ ਕੋਲ ਜਾ ਕੇ ਨਵਾਂ ਖੁਲਾਸਾ ਕੀਤਾ।ਸੋਹਨ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣੀ ਫੈਕਟਰੀ ਦੇ ਹੀ ਇਕ ਵਰਕਰ ਤੋਂ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਦੋ ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤਾ ਗਿਆ ਹੈ। ਸੋਹਨ ਕੁਮਾਰ ਮੁਤਾਬਕ ਉਸ ਦੀ ਫੈਕਟਰੀ ਵਿਚ ਹੀ ਕੰਮ ਕਰਨ ਵਾਲੇ ਕਮਲੇਸ਼ ਕੁਮਾਰ ਵਾਸੀ ਸਮਸਤੀਪੁਰ, ਰਾਕੇਸ਼ ਕੁਮਾਰ, ਗੁਡੀਆ ਦੇਵੀ, ਛੋਟੀ ਕੁਮਾਰੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਕੋਲੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਉਸ ਦੇ ਨਾਬਾਲਿਗ ਬੇਟੇ ਨੂੰ ਅਗਵਾ ਕੀਤਾ ਹੈ।ਇਹ ਜਾਣਕਾਰੀ ਮਿਲਣ ਮਗਰੋਂ ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਵਿਚ ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਕਈ ਥਾਵਾਂ ‘ਤੇ ਰੇਡ ਕੀਤੀ।ਇਸ ਦੌਰਾਨ ਢੰਡਾਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਿੱਤੀ ਦਬਿਸ਼ ਵਿੱਚ ਪੁਲਿਸ ਨੇ ਕਮਲੇਸ਼ ਕੁਮਾਰ, ਗੁਡੀਆ ਦੇਵੀ ਅਤੇ ਛੋਟੀ ਕੁਮਾਰੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤਾ ਗਿਆ ਨਾਬਾਲਿਗ ਲੜਕਾ ਬਰਾਮਦ ਕਰ ਲਿਆ।ਹਾਲਾਂਕਿ ਇਸ ਕਾਰਵਾਈ ਦੌਰਾਨ ਰਾਕੇਸ਼ ਕੁਮਾਰ ਅਤੇ ਇਕ ਹੋਰ ਅਣਪਛਾਤਾ ਆਰੋਪੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਦੋ ਲੱਖ ਰੁਪਏ ਫਿਰੌਤੀ ਵਸੂਲਣ ਲਈ ਹੀ ਬਾਰਾਂ ਸਾਲਾ ਕਿਸ਼ੋਰ ਨੂੰ ਅਗਵਾ ਕੀਤਾ ਸੀ।

The post ਲੁਧਿਆਣਾ ‘ਚ ਨਾਬਾਲਗ ਨੂੰ ਕਿਡਨੈਪ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ appeared first on Ludhiana Live.

ਹੁਣ ਹਲਵਾਰਾ ਏਅਰਪੋਰਟ ਦਾ ਨਾਂ ਹੋਵੇਗਾ ਕਰਤਾਰ ਸਿੰਘ ਸਰਾਭਾ
ਮਿਲੀ ਜਾਣਕਾਰੀ ਅਨੁਸਾਰ ਹਲਵਾਰਾ ’ਚ ਬਣ ਰਹੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਹੋਵੇਗਾ। ਪੰਜਾਬ ਸਰਕਾਰ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜ ਦਿੱਤਾ ਹੈ। ਇਹ ਐਲਾਨ ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ’ਚ ਕੀਤਾ। ਇਸ ਮੌਕੇ ਰਾਜਾ ਵੜਿੰਗ ਨੇ ਸ਼ਹੀਦ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਉੱਥੇ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਏਅਰਪੋਰਟ ਦਾ ਨਾਂ ਸ਼ਹੀਦ ਦੇ ਨਾਂ ’ਤੇ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾਖਾ ’ਚ ਬਣੇ ਨਵੇਂ ਬੱਸ ਅੱਡੇ ਦਾ ਨਾਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ।

The post ਹੁਣ ਹਲਵਾਰਾ ਏਅਰਪੋਰਟ ਦਾ ਨਾਂ ਹੋਵੇਗਾ ਕਰਤਾਰ ਸਿੰਘ ਸਰਾਭਾ appeared first on Ludhiana Live.

PU ਨੇ ਕਾਲਜ ‘ਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਦਿੱਤਾ 20 ਨਵੰਬਰ ਤੱਕ ਦਾ ਸਮਾਂ
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਕਾਲਜ ਵਿੱਚ ਦਾਖਲਾ ਨਹੀਂ ਲੈ ਸਕਦੇ ਹੋ ਤਾਂ ਦਾਖਲਾ ਲੈਣ ਦਾ ਇਹ ਆਖਰੀ ਮੌਕਾ ਹੈ। ਪੰਜਾਬ ਯੂਨੀਵਰਸਿਟੀ (ਪੀ.ਯੂ.) ਨੇ ਦਾਖਲਾ ਲੈਣ ਤੋਂ ਇਨਕਾਰ ਕੀਤੇ ਵਿਦਿਆਰਥੀਆਂ ਨੂੰ 20 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਵਿਦਿਆਰਥੀ ਨਿਰਧਾਰਤ ਸਮੇਂ ਤੱਕ ਕਾਲਜਾਂ ਵਿੱਚ ਦਾਖਲਾ ਲੈ ਸਕਦੇ ਹਨ। ਦੱਸ ਦੇਈਏ ਕਿ ਪੀਯੂ ਨੇ ਅਗਸਤ ਮਹੀਨੇ ਵਿੱਚ ਕਾਲਜਾਂ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਸਤੰਬਰ ਦੇ ਅੱਧ ਤੱਕ ਚੱਲੀ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਵਰਚੁਅਲ ਕਲਾਸਾਂ ਵੀ ਸ਼ੁਰੂ ਕੀਤੀਆਂ ਗਈਆਂ। ਕਈ ਕਾਲਜ ਅਜਿਹੇ ਹਨ ਜਿੱਥੇ ਦੋ ਮਹੀਨੇ ਜਮਾਤਾਂ ਚੱਲਣ ਤੋਂ ਬਾਅਦ ਵੀ ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਦੀਆਂ ਸੀਟਾਂ ਖਾਲੀ ਪਈਆਂ ਹਨ। ਇਸ ਦੇ ਮੱਦੇਨਜ਼ਰ ਪੀਯੂ ਨੇ ਵਿਦਿਆਰਥੀਆਂ ਨੂੰ ਆਖਰੀ ਮੌਕਾ ਦਿੱਤਾ ਹੈ ਅਤੇ ਉਹ 20 ਨਵੰਬਰ ਤੱਕ ਕਾਲਜਾਂ ਵਿੱਚ ਦਾਖ਼ਲਾ ਲੈ ਸਕਦੇ ਹਨ।ਦਾਖਲੇ ਦੇ ਨਾਲ-ਨਾਲ ਵਿਦਿਆਰਥੀ ਨੂੰ ਵਾਈਸ ਚਾਂਸਲਰ ਦੀ ਮਨਜ਼ੂਰੀ ਨਾਲ ਤਿੰਨ ਹਜ਼ਾਰ ਰੁਪਏ ਅਤੇ ਪ੍ਰਿੰਸੀਪਲ ਦੀ ਮਨਜ਼ੂਰੀ ਨਾਲ ਇਕ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਜਦੋਂ ਪੰਜਾਬ ਯੂਨੀਵਰਸਿਟੀ ਨੇ ਇਸ ਸਾਲ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਵਿਦਿਆਰਥੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ। ਜਿਵੇਂ ਕਿ ਕਾਲਜ ਖੁੱਲ੍ਹਣਗੇ ਜਾਂ ਨਹੀਂ, ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਜਾਂ ਆਫਲਾਈਨ। ਇੱਥੋਂ ਤੱਕ ਕਿ ਬਹੁਤ ਸਾਰੇ ਵਿਦਿਆਰਥੀ ਮਾਨਸਿਕ ਤੌਰ ‘ਤੇ ਤਿਆਰ ਨਹੀਂ ਸਨ। ਕਈ ਵਿਦਿਆਰਥੀਆਂ ਨੇ ਕਾਲਜਾਂ ਦੇ ਸਾਹਮਣੇ ਇਹ ਦਲੀਲ ਵੀ ਦਿੱਤੀ ਸੀ ਕਿ ਇਸ ਸਮੇਂ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ।

ਉੱਥੇ ਹੀ ਸ਼ਹਿਰ ਦੇ ਕਾਲਜਾਂ ਵਿੱਚ ਪੋਸਟ ਗ੍ਰੈਜੂਏਸ਼ਨ ਵਿੱਚ ਐਮਕਾਮ, ਐਮਏ, ਐਮਐਸਸੀ ਆਈਟੀ ਵਿੱਚ ਸੀਟਾਂ ਖਾਲੀ ਚੱਲ ਰਹੀਆਂ ਹਨ। ਕਾਲਜਾਂ ਨੇ ਖਾਲੀ ਸੀਟਾਂ ਦੀ ਰਿਪੋਰਟ ਪੰਜਾਬ ਯੂਨੀਵਰਸਿਟੀ ਨੂੰ ਭੇਜ ਦਿੱਤੀ ਹੈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਦਾਖਲਾ ਲੈਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲ ਡਾ: ਸਰਿਤਾ ਬਹਿਲ ਅਨੁਸਾਰ ਉਨ੍ਹਾਂ ਦੇ ਕਾਲਜ ਵਿੱਚ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਕੁਝ ਸੀਟਾਂ ਖਾਲੀ ਹਨ। ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਪੀਯੂ ਨੇ ਇੱਕ ਵਾਰ ਫਿਰ ਕਾਲਜਾਂ ਵਿੱਚ ਦਾਖਲਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

The post PU ਨੇ ਕਾਲਜ ‘ਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਦਿੱਤਾ 20 ਨਵੰਬਰ ਤੱਕ ਦਾ ਸਮਾਂ appeared first on Ludhiana Live.

ਲੁਧਿਆਣਾ ‘ਚ ਹੋਇਆ ਅਨੋਖਾ ਵਿਰੋਧ, 500 ਰੁਪਏ ‘ਚ ਵੇਚਿਆ ਗਿਆ ਚਾਹ ਦਾ ਕੱਪ
ਲੁਧਿਆਣਾ ‘ਚ 500 ਰੁਪਏ ਦੀ ਚਾਹ ਪੀਣਾ ਆਮ ਆਦਮੀ ਲਈ ਸੁਪਨੇ ਵਰਗਾ ਹੈ। ਜਿਸ ਹਿਸਾਬ ਨਾਲ ਦੇਸ਼ ‘ਚ ਮਹਿੰਗਾਈ ਵਧ ਰਹੀ ਹੈ, ਅਜਿਹੇ ਹਾਲਾਤ ਆਉਣ ਵਾਲੇ ਦਿਨਾਂ ‘ਚ ਦੇਖਣ ਨੂੰ ਮਿਲ ਸਕਦੇ ਹਨ। ਮਹਿੰਗਾਈ ਦੀ ਮਾਰ ਹੇਠ ਆਏ ਆਮ ਆਦਮੀ ਦੀ ਹਾਲਤ ਨੂੰ ਦਰਸਾਉਣ ਲਈ ਲੁਧਿਆਣਾ ਦੇ ਸਨਅਤਕਾਰਾਂ ਨੇ ਵੀਰਵਾਰ ਨੂੰ 500 ਰੁਪਏ ਪ੍ਰਤੀ ਕੱਪ ਚਾਹ ਵੇਚ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅਨੋਖੇ ਤਰੀਕੇ ਨਾਲ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮਹਿੰਗਾਈ ‘ਤੇ ਕਾਬੂ ਪਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਹਾਨਗਰ ਦੇ ਉਦਯੋਗਪਤੀਆਂ ਨੇ ਭੀਖ ਮੰਗ ਕੇ ਸਟੀਲ ਦੀਆਂ ਕੀਮਤਾਂ ‘ਚ ਵਾਧੇ ਦਾ ਵਿਰੋਧ ਕੀਤਾ ਸੀ।ਹੜਤਾਲ ਦੇ ਦਸਵੇਂ ਦਿਨ ਵੀਰਵਾਰ ਨੂੰ ਗਿੱਲ ਰੋਡ ‘ਤੇ ਸਥਿਤ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵਿਖੇ ਚਾਹ ਦੀ ਵਿਕਰੀ ਹੋਈ। ਚਾਹ 500 ਰੁਪਏ ਪ੍ਰਤੀ ਕੱਪ ਵਿਕਦੀ ਸੀ। ਇਸ ਪੰਜ ਸੌ ਰੁਪਏ ਦੀ ਚਾਹ ਦਾ ਆਨੰਦ ਸਿਰਫ਼ ਤਿੰਨ ਲੋਕਾਂ ਨੇ ਲਿਆ। ਦੋ ਘੰਟੇ ਤੱਕ ਚੱਲੇ ਇਸ ਪ੍ਰਦਰਸ਼ਨ ਵਿੱਚ ਸਨਅਤਕਾਰ ਸਿਰਫ਼ ਤਿੰਨ ਕੱਪ ਚਾਹ ਹੀ ਵੇਚ ਸਕੇ। ਉਸਨੇ 1500 ਰੁਪਏ ਇਕੱਠੇ ਕਰਕੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਭੇਜ ਦਿੱਤੇ।

ਉੱਥੇ ਹੀ ਇਸ ਤੋਂ ਪਹਿਲਾਂ ਸਨਅਤਕਾਰਾਂ ਨੇ ਬੁੱਧਵਾਰ ਨੂੰ ਭੀਖ ਮੰਗ ਕੇ ਪੈਸੇ ਇਕੱਠੇ ਕੀਤੇ ਸਨ। ਇਸ ਵਿੱਚ 3512 ਰੁਪਏ ਇਕੱਠੇ ਹੋਏ। ਹੁਣ ਤੱਕ ਦੋ ਦਿਨਾਂ ਵਿੱਚ 5012 ਰੁਪਏ ਇਕੱਠੇ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦੋਵਾਂ ਦਾ ਡਰਾਫਟ ਬਣਾਇਆ ਗਿਆ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ਦੇ ਨਾਲ-ਨਾਲ ਇੰਡਸਟਰੀ ਦੇ ਕੱਚੇ ਮਾਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਰੋਕਣ ਲਈ ਸਰਕਾਰ ਨੂੰ ਜਗਾਉਣ ਲਈ ਇਹ ਪ੍ਰਦਰਸ਼ਨ ਦਸਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਤੇ ਇਹ ਜਾਰੀ ਰਹੇਗਾ। ਜਦੋਂ ਤੱਕ ਸਟੀਲ ਰੈਗੂਲੇਟਰੀ ਅਥਾਰਟੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।

The post ਲੁਧਿਆਣਾ ‘ਚ ਹੋਇਆ ਅਨੋਖਾ ਵਿਰੋਧ, 500 ਰੁਪਏ ‘ਚ ਵੇਚਿਆ ਗਿਆ ਚਾਹ ਦਾ ਕੱਪ appeared first on Ludhiana Live.

ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ,4 ਹੋਰ MLA ਛੱਡ ਸਕਦੇ ਨੇ ਪਾਰਟੀ
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬਠਿੰਡਾ ਤੋਂ ਵਿਧਾਇਕ ਰੁਪਿੰਦਰ ਰੂਬੀ ਨੇ ਖੁਲਾਸਾ ਕੀਤਾ ਹੈ ਕਿ ਆਪ ਦੇ 4 ਹੋਰ ਵਿਧਾਇਕ ਜਲਦ ਹੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਇਹ ਵਿਧਾਇਕ ਵੀ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ। ਬੀਤੇ ਦਿਨ ਹੀ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਲ ਹੋਈ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਦਲ ਦਾ ਰੁਤਬਾ ਖੁਸਣ ਤੇ ਸੰਕਟ ਪਹਿਲਾਂ ਹੀ ਮੰਡਰਾ ਰਿਹਾ ਹੈ। ਉੱਥੇ ਹੀ, ਰੁਪਿੰਦਰ ਰੂਬੀ ਨੇ ਹੋਰ ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ਵਿੱਚ ਹੋਣ ਨਾਲ ਪਾਰਟੀ ਵਿੱਚ ਹੜਕੰਪ ਮਚਾ ਦਿੱਤਾ ਹੈ। ਉੱਥੇ ਹੀ ‘ਆਪ’ ਤੋਂ ਰੂਬੀ ਦੇ ਬਾਹਰ ਹੋਣ ਨਾਲ, ਪਾਰਟੀ ਦੇ ਵਿਧਾਇਕਾਂ ਦੀ ਪ੍ਰਭਾਵੀ ਗਿਣਤੀ 13 ‘ਤੇ ਆ ਗਈ ਹੈ – 20 ਤੋਂ ਸੱਤ ਘੱਟ, ਜੋ ਅਸਲ ਵਿੱਚ 2017 ਦੀਆਂ ਚੋਣਾਂ ਦੌਰਾਨ ਚੁਣੇ ਗਏ ਸਨ। ਜੇਕਰ ਖਰੜ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੰਵਰ ਸੰਧੂ ਨੂੰ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਇਹ ਗਿਣਤੀ ਹੋਰ ਘੱਟ ਕੇ 12 ਰਹਿ ਜਾਵੇਗੀ।

ਉੱਥੇ ਹੀ ਰੁਪਿੰਦਰ ਕੌਰ ਰੂਬੀ ਦੇ ਬਾਹਰ ਹੋਣ ਨਾਲ, ਪਾਰਟੀ ਦੀ ਪੰਜਾਬ ਇਕਾਈ ਲਈ ਵਧੇਰੇ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਅਰਵਿੰਦ ਕੇਜਰੀਵਾਲ ਵਿਰੁੱਧ ਬਗਾਵਤ ਕਰਨ ਵਾਲੇ ਲਗਭਗ ਸਾਰੇ ‘ਆਪ’ ਵਿਧਾਇਕ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਹੁਣ ਤੱਕ ਜਿਨ੍ਹਾਂ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਛੱਡੀ ਹੈ ਉਨ੍ਹਾਂ ਵਿੱਚ ਸੁਖਪਾਲ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਰੁਪਿੰਦਰ ਕੌਰ ਰੂਬੀ ਸ਼ਾਮਿਲ ਹਨ।

The post ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ,4 ਹੋਰ MLA ਛੱਡ ਸਕਦੇ ਨੇ ਪਾਰਟੀ appeared first on Ludhiana Live.

ਕਾਂਗਰਸੀ ਨੇਤਾ ਮੇਜਰ ਸਿੰਘ ਦਾ ਰੈਸਟੋਰੈਂਟ ਨਿਗਮ ਟੀਮ ਨੇ ਦਾਣਾ ਪਾਣੀ ਕੀਤਾ ਸੀਲ
ਜਲੰਧਰ ‘ਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਵੀਰਵਾਰ ਸਵੇਰੇ ਜਲੰਧਰ ਪੱਛਮੀ ਇਲਾਕੇ ‘ਚ ਕਾਂਗਰਸੀ ਆਗੂ ਮੇਜਰ ਸਿੰਘ ਦੇ ਰੈਸਟੋਰੈਂਟ ਦਾਣਾ ਪਾਣੀ ਦੀਆਂ ਦੋ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਹੈ। ਮਾਡਲ ਹਾਊਸ ਸਥਿਤ ਰੈਸਟੋਰੈਂਟ ਦਾਨਾ ਪਾਣੀ ਦੀਆਂ 2 ਉਪਰਲੀਆਂ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਕਮਰੇ ਅਤੇ ਖੁੱਲ੍ਹੇ ਰੈਸਟੋਰੈਂਟ ਬਣਾਏ ਗਏ ਸਨ। ਵਿਰੋਧ ਦੇ ਖਦਸ਼ੇ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਨੇ ਸਵੇਰੇ ਹਨੇਰੇ ਵਿੱਚ ਹੀ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ਮੰਦਾ ਨੇੜੇ ਇਕ ਗੈਰ-ਕਾਨੂੰਨੀ ਕਾਲੋਨੀ ‘ਤੇ ਕਾਰਵਾਈ ਕੀਤੀ ਗਈ ਹੈ। ਕਾਂਗਰਸੀ ਆਗੂ ਮੇਜਰ ਸਿੰਘ ਪੰਜਾਬ ਖਾਦੀ ਬੋਰਡ ਦੇ ਡਾਇਰੈਕਟਰ ਵੀ ਹਨ ਅਤੇ ਵਿਧਾਇਕ ਸੁਸ਼ੀਲ ਰਿੰਕੂ ਦੇ ਕਰੀਬੀ ਮੰਨੇ ਜਾਂਦੇ ਹਨ। ਉਸ ਦਾ ਲੰਬੇ ਸਮੇਂ ਤੋਂ ਬਿਲਡਿੰਗ ਰਾਜ ਨਾਲ ਵਿਵਾਦ ਚੱਲ ਰਿਹਾ ਹੈ। ਮੇਜਰ ਸਿੰਘ ਨੇ ਬਿਲਡਿੰਗ ਰਾਜ ਦੇ ਕੁਝ ਅਧਿਕਾਰੀਆਂ ਨੂੰ ਵੀ ਨਾਜਾਇਜ਼ ਉਸਾਰੀ ਦੇ ਕੇਸਾਂ ਵਿੱਚ ਹਾਈ ਕੋਰਟ ਵਿੱਚ ਧਿਰ ਬਣਾਇਆ ਹੋਇਆ ਹੈ।

ਉੱਥੇ ਹੀ ਬੀਤੇ ਦਿਨ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਮਾਡਲ ਟਾਊਨ ਮੇਨ ਰੋਡ ‘ਤੇ ਸਥਿਤ ਇੱਕ ਇਮਾਰਤ ਨੂੰ ਤੀਜੀ ਵਾਰ ਸੀਲ ਕਰ ਦਿੱਤਾ ਹੈ। ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਬਹੁਮੰਜ਼ਲੀ ਇਮਾਰਤ ਨਿਸ਼ਚਿਤ ਹਾਊਸ ਲਾਈਨ ਤੋਂ ਕਾਫੀ ਅੱਗੇ ਰਹਿੰਦੀ ਹੈ। ਇਸੇ ਲਈ ਇਸ ਨੂੰ ਸੀਲ ਕੀਤਾ ਗਿਆ ਹੈ। ਬਿਲਡਿੰਗ ਮਾਲਕ ਨੇ ਨਗਰ ਨਿਗਮ ਨੂੰ ਹਲਫੀਆ ਬਿਆਨ ਵੀ ਦਿੱਤਾ ਸੀ ਕਿ ਉਹ ਹਾਊਸ ਲਾਈਨ ਤੋਂ ਪਾਰ ਦੀ ਇਮਾਰਤ ਨੂੰ ਢਾਹੁਣਗੇ ਪਰ ਨਾਜਾਇਜ਼ ਉਸਾਰੀ ਨੂੰ ਤੋੜਨ ਦੀ ਬਜਾਏ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਗਰ ਸੁਧਾਰ ਟਰੱਸਟ ਦੀ ਜ਼ਮੀਨ ‘ਤੇ ਲਤੀਫਪੁਰਾ ਕਲੋਨੀ ਦਾ ਕਬਜ਼ਾ ਹਟਾਉਣ ਗਈ ਟੀਮ ਦਾ ਲੋਕਾਂ ਨੇ ਵਿਰੋਧ ਕੀਤਾ।

The post ਕਾਂਗਰਸੀ ਨੇਤਾ ਮੇਜਰ ਸਿੰਘ ਦਾ ਰੈਸਟੋਰੈਂਟ ਨਿਗਮ ਟੀਮ ਨੇ ਦਾਣਾ ਪਾਣੀ ਕੀਤਾ ਸੀਲ appeared first on Ludhiana Live.

ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਖਿਲਾਫ਼ ਹੋਈ FIR ਦਰਜ
ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰੂ ਹਰਸਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਥਾਣਾ ਸਿਟੀ ‘ਚ ਵਰਦੇਵ ਸਿੰਘ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ ‘ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਪੁਲਿਸ ਨੇ ਕਿਸਾਨ ਆਗੂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।

ਉੱਥੇ ਹੀ ਦੂਜੇ ਪਾਸੇ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਕਿਸਾਨ ਆਗੂ ਤੇ ਉਨ੍ਹਾ ਨਾਲ ਆਏ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦੇ ਦੋਸ਼ ਲਗਾਏ ਹਨ। ਹਮਲੇ ਦੌਰਾਨ ਬਚਾਅ ਲਈ ਨੋਨੀ ਮਾਨ ਦੇ ਗੰਨਮੈਨ ਵਲੋਂ ਹਵਾਈ ਫਾਇਰ ਵੀ ਕੀਤੇ ਗਏ ਜਦ ਕਿ ਹਮਲਾਵਰਾਂ ਵਲੋਂ ਗੰਨਮੈਨ ਦੀ ਵਰਦੀ ਫਾੜਨ ਦਾ ਵੀ ਸਮਾਚਾਰ ਹੈ।

The post ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਖਿਲਾਫ਼ ਹੋਈ FIR ਦਰਜ appeared first on Ludhiana Live.

ਲੁਧਿਆਣਾ ‘ਚ ਡੇਂਗੂ ਦੇ 25 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
ਲੁਧਿਆਣਾ ‘ਚ ਡੇਂਗੂ ਦਾ ਖਤਰਾ ਅਜੇ ਵੀ ਬਰਕਰਾਰ ਹੈ। ਜ਼ਿਲ੍ਹੇ ਵਿਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਨੇ ਡੇਂਗੂ ਦੇ 25 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਇਹ ਮਰੀਜ਼ ਨਿਊ ਚੰਦਰ ਨਗਰ, ਪੁਲਿਸ ਲਾਈਨ, ਉਪਕਾਰ ਨਗਰ, ਘੁਮਾਰ ਮੰਡੀ, ਸਿਵਲ ਲਾਈਨ, ਮਾਡਲ ਪਿੰਡ, ਐਸਏਐਸ ਨਗਰ ਤੇ ਬੈਂਕ ਕਲੋਨੀ ਦੇ ਵਸਨੀਕ ਹਨ। ਜ਼ਿਲ੍ਹੇ ਵਿਚ ਹੁਣ ਤਕ ਡੇਂਗੂ ਦੇ 1485 ਮਰੀਜ਼ਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਡੇਂਗੂ ਪਿਛਲੇ ਸਾਲ ਨਾਲੋਂ ਜ਼ਿਆਦਾ ਖ਼ਤਰਨਾਕ ਨਜ਼ਰ ਆ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ਵਿਚ ਰਹਿਣ ਵਾਲੇ 2 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ 3 ਵਿਅਕਤੀ ਵੀ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 87628 ਹੋ ਗਈ ਹੈ, ਜਦੋਂ ਕਿ ਕੋਰੋਨਾ ਦੇ ਐਕਟਿਵ ਕੇਸ 19 ਹਨ। ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦਰ ਵਧ ਕੇ 97.57 ਫੀਸਦੀ ਹੋ ਗਈ ਹੈ।

The post ਲੁਧਿਆਣਾ ‘ਚ ਡੇਂਗੂ ਦੇ 25 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ appeared first on Ludhiana Live.

ਲੁਧਿਆਣਾ ਦੇ ਕਿਪਸ ਮਾਰਕੀਟ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਹੋਈ ਛਾਪਾਮਾਰੀ
ਲੁਧਿਆਣਾ ‘ਚ ਸਖ਼ਤੀ ਦੇ ਬਾਵਜੂਦ ਵੀ ਸ਼ਹਿਰ ਵਿਚ ਕਈ ਥਾਵਾਂ ਤੇ ਰੈਸਟੋਰੈਂਟਾਂ ਦੇ ਅੰਦਰ ਹੁੱਕਾ ਬਾਰ ਚਲਾਏ ਜਾ ਰਹੇ ਹਨ ।ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਜਿਹੇ ਹੀ ਇੱਕ ਰੈਸਟੋਰੈਂਟ ਵਿੱਚ ਛਾਪਾਮਾਰੀ ਕਰਕੇ ਰੈਸਟੋਰੈਂਟ ਦੇ ਸੰਚਾਲਕ ਮਾਡਲ ਹਾਊਸ ਦੇ ਵਾਸੀ ਮਨਜੋਤ ਸਾਹਿਬ ਸਿੰਘ ਅਤੇ ਕੰਵਰਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਮਲਹਾਰ ਰੋਡ ਤੇ ਮੌਜੂਦ ਸੀ, ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਕਿਪਸ ਮਾਰਕੀਟ ਵਿਚ ਪੈਂਦੇ ਅਨਪਲੱਗ ਰੈਸਟੋਰੈਂਟ ਵਿੱਚ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ ।

ਉੱਥੇ ਹੀ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਰੈਸਟੋਰੈਂਟ ਦੇ ਮਾਲਕ ਲੋਕਾਂ ਨੂੰ ਸ਼ਰੇਆਮ ਹੁੱਕਾ ਸਰਵ ਕਰ ਰਹੇ ਹਨ । ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰ ਕੇ ਰੈਸਟੋਰੈਂਟ ਦੇ ਮਾਲਕ ਮਨਜੋਤ ਸਾਹਿਬ ਸਿੰਘ ਅਤੇ ਕੰਵਰਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ । ਰੈਸਟੋਰੈਂਟ ਚੋਂ 5 ਹੁੱਕੇ ਅਤੇ ਫਲੇਵਰ ਵੀ ਬਰਾਮਦ ਕੀਤੀ । ਜਾਂਚ ਅਧਿਕਾਰੀ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ ।

The post ਲੁਧਿਆਣਾ ਦੇ ਕਿਪਸ ਮਾਰਕੀਟ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਹੋਈ ਛਾਪਾਮਾਰੀ appeared first on Ludhiana Live.