Connect with us

ਅਪਰਾਧ

ਪੁਲਿਸ ਕਮਿਸ਼ਨਰ ਰਿਹਾਇਸ਼ ਨੇੜੇਅਫ਼ਸਰ ਕਾਲੋਨੀ ‘ਚ ਚੋਰੀ ਦੀ ਕੋਸ਼ਿਸ਼

Published

on

Attempted burglary in Officer Colony near Police Commissioner's residence

ਲੁਧਿਆਣਾ : ਸਥਾਨਕ ਪੁਲਿਸ ਕਮਿਸ਼ਨਰ ਰਿਹਾਇਸ਼ ਦੇ ਬਿਲਕੁਲ ਨੇੜੇ ਲੱਗਦੀ ਅਫ਼ਸਰ ਕਾਲੋਨੀ ਵਿਚ ਬੀਤੀ ਰਾਤ ਚੋਰਾਂ ਵਲੋਂ ਇਕ ਐਸ.ਡੀ.ਓ. ਦੇ ਘਰ ਚੋਰੀ ਦੀ ਅਸਫਲ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਘਟਨਾ ਬੀਤੀ ਅੱਧੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਜਸਪਾਲ ਸਿੰਘ ਦੇ ਘਰ ਦਾ ਪਿਛਲਾ ਦਰਵਾਜ਼ਾ ਤੋੜ ਕੇ ਦਾਖ਼ਲ ਹੋਏ ਅਤੇ ਉਥੋਂ ਸਾਮਾਨ ਚੋਰੀ ਕਰਨ ਲੱਗੇ।

ਇਸ ਦੌਰਾਨ ਰੌਲੇ ਦੀ ਆਵਾਜ਼ ਸੁਣ ਕੇ ਜਸਪਾਲ ਸਿੰਘ ਜਾਗ ਗਏ ਅਤੇ ਉਨ੍ਹਾਂ ਨੇ ਉਥੇ ਰੌਲਾ ਪਾ ਦਿੱਤਾ, ਜਿਸ ਦੇ ਚੋਰ ਕੰਧ ਟੱਪ ਕੇ ਉਥੋਂ ਫ਼ਰਾਰ ਹੋ ਗਏ। ਰੌਲੇ ਦੀ ਆਵਾਜ਼ ਸੁਣ ਕੇ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕ ਵੀ ਉੱਥੇ ਆਏ ਅਤੇ ਉਨ੍ਹਾਂ ਨੇ ਚੋਰਾਂ ਦਾ ਪਿੱਛਾ ਕੀਤਾ, ਪਰ ਚੋਰ ਭੱਜਣ ਵਿਚ ਕਾਮਯਾਬ ਹੋ ਗਏ | ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਸੂਚਿਤ ਕੀਤਾ ਗਿਆ ਸੀ, ਪਰ ਪੁਲਿਸ ਕਾਫੀ ਦੇਰ ਬਾਅਦ ਉੱਥੇ ਆਈ ਸੂਚਨਾ ਮਿਲਦਿਆਂ ਪੀ.ਸੀ.ਆਰ. ਦਸਤਾ ਵੀ ਉੱਥੇ ਪਹੁੰਚਿਆ।

ਇਸ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵਲੋਂ ਇਲਾਕੇ ਦੀ ਨਾਕਾਬੰਦੀ ਵੀ ਕੀਤੀ ਗਈ, ਪਰ ਪੁਲਿਸ ਨੂੰ ਸਫ਼ਲਤਾ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਜਿਸ ਕਾਲੋਨੀ ਵਿਚ ਘਟਨਾ ਹੋਈ, ਉੱਥੇ ਸਿਵਲ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਰਹਿੰਦੇ ਹਨ ਅਤੇ ਇਨ੍ਹਾਂ ਦੇ ਅੰਗ ਰੱਖਿਅਕ ਵੀ ਹਰ ਸਮੇਂ ਕਾਲੋਨੀ ਵਿਚ ਤਾਇਨਾਤ ਰਹਿੰਦੇ ਹਨ, ਪਰ ਫਿਰ ਵੀ ਚੋਰਾਂ ਵਲੋਂ ਇਹ ਵਾਰਦਾਤ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending