Connect with us

ਅਪਰਾਧ

ਨਸ਼ੇ ਸਮੇਤ ਔਰਤ ਗ੍ਰਿਫ਼ਤਾਰ, ਸੱਸ-ਸਹੁਰਾ, ਪਤੀ ਸਮੇਤ ਸਾਰਾ ਟੱਬਰ ਸਮੱਗਲਰ

Published

on

Arrested woman with drugs, mother-in-law, whole family smuggler including husband

ਲੁਧਿਆਣਾ : ਥਾਣਾ ਟਿੱਬਾ ਦੀ ਪੁਲਸ ਨੇ ਇਕ ਅਜਿਹੀ ਔਰਤ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਕਾਬੂ ਕੀਤਾ ਹੈ, ਜਿਸ ਦੀ ਸੱਸ, ਸਹੁਰਾ, ਪਤੀ ਸਮੇਤ ਸਾਰਾ ਟੱਬਰ ਹੀ ਸਮੱਗਲਿੰਗ ਵਿਚ ਸ਼ਾਮਲ ਹੈ। ਮੁਲਜ਼ਮ ਔਰਤ ਨਿਊ ਪੰਜਾਬੀ ਬਾਗ ਕਾਲੋਨੀ ਦੀ ਰਹਿਣ ਵਾਲੀ ਸ਼ਮ੍ਹਾ ਹੈ। ਉਸ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਮਿਲੀ ਹੈ। ਇਸ ਤੋਂ ਇਲਾਵਾ ਇਕ ਹੋਰ ਕੇਸ ’ਚ ਪੁਲਸ ਨੇ ਕੁਲਦੀਪ ਨਗਰ ਦੇ ਜਸਵਿੰਦਰ ਕੁਮਾਰ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਨਿਊ ਪੰਜਾਬੀ ਬਾਗ ਕਾਲੋਨੀ ’ਚ ਗਸ਼ਤ ’ਤੇ ਮੌਜੂਦ ਸਨ। ਇਸ ਦੌਰਾਨ ਉਕਤ ਔਰਤ ਪੁਲਸ ਨੂੰ ਦੇਖ ਕੇ ਡਰ ਗਈ ਅਤੇ ਉਥੋਂ ਭੱਜਣ ਲੱਗੀ ਸੀ। ਸ਼ੱਕ ਹੋਣ ’ਤੇ ਮਹਿਲਾ ਪੁਲਸ ਮੁਲਾਜ਼ਮ ਦੀ ਮਦਦ ਨਾਲ ਮੁਲਜ਼ਮ ਔਰਤ ਨੂੰ ਰੋਕਿਆ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ ਹੈਰੋਇਨ ਮਿਲੀ।

ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਨਸ਼ਾ ਸਮੱਗਲਰ ਵਿੰਗੀ ਧੌਣ ਦੀ ਨੂੰਹ ਸ਼ਮ੍ਹਾ ਹੈ। ਉਸ ਦਾ ਸਾਰਾ ਪਰਿਵਾਰ ਹੀ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੈ। ਉਸ ਦੇ ਸਹੁਰਾ, ਵਿੰਗੀ ਧੌਣ ਖ਼ਿਲਾਫ ਲੁਧਿਆਣਾ ਸ਼ਹਿਰ ’ਚ ਡੇਢ ਦਰਜਨ ਦੇ ਕਰੀਬ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਜਦੋਂਕਿ ਉਸ ਦੀ ਸੱਸ ਅਤੇ ਪਤੀ ’ਤੇ ਵੀ ਕਈ ਕੇਸ ਦਰਜ ਹਨ। ਇਸ ਤੋਂ ਇਲਾਵਾ ਸ਼ਮ੍ਹਾ ’ਤੇ ਵੀ ਪਹਿਲਾਂ ਦੋ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਹਨ।

Facebook Comments

Trending