Connect with us

ਅਪਰਾਧ

ਗੈਰਕਾਨੂੰਨੀ ਢੰਗ ਨਾਲ ਗੈਸ ਸਿਲੰਡਰ ਭਰ ਕੇ ਵੇਚਣ ਵਾਲਾ ਗਿ੍ਫ਼ਤਾਰ

Published

on

Arrested for selling gas cylinders illegally

ਲੁਧਿਆਣਾ : ਗੈਸ ਸਿਲੰਡਰ ਭਰ ਕੇ ਕਾਲਾ ਬਾਜ਼ਾਰੀ ਕਰਨ ਵਾਲੇ ਮੁਲਜਮ ਨੂੰ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਗਵਿਨ ਵਾਸੀ ਜੀਵਨ ਨਗਰ ਵਜੋਂ ਹੋਈ ਹੈ, ਜਦਕਿ ਉਸ ਦਾ ਦੂਜਾ ਸਾਥੀ ਸੰਤੋਸ਼ ਗੁਪਤਾ ਫ਼ਰਾਰ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਜੀਵਨ ਨਗਰ 25 ਨੰਬਰ ਗਲੀ ‘ਚ ਸੰਤੋਸ਼ ਗੁਪਤਾ ਨੇ ਆਪਣਾ ਵਿਹੜਾ ਬਣਾਇਆ ਹੋਇਆ ਹੈ ਅਤੇ ਵਿਹੜੇ ‘ਚ ਇਕ ਦੁਕਾਨ ਖੋਲ੍ਹੀ ਹੋਈ ਹੈ। ਇਸ ਦੁਕਾਨ ‘ਚ ਉਹ ਤੇ ਉਸ ਦਾ ਕਰਿੰਦਾ ਰਾਗਵਿਨ ਘਰੇਲੂ ਗੈਸ ਸਿਲੰਡਰ ਲਿਆ ਕੇ ਖ਼ਤਰਨਾਕ ਢੰਗ ਨਾਲ ਛੋਟੇ ਸਿਲੰਡਰਾਂ ‘ਚ ਗੈਸ ਭਰ ਕੇ ਮਹਿੰਗੇ ਭਾਅ ਵੇਚਦੇ ਸਨ।

ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਰੇਡ ਕੀਤੀ, ਜਿਥੇ ਉਨ੍ਹਾਂ ਕਰਿੰਦੇ ਨੂੰ ਕਾਬੂ ਕਰ ਲਿਆ, ਜਦਕਿ ਮਾਲਕ ਉਥੋਂ ਬਚ ਨਿਕਲਿਆ। ਕਾਰਵਾਈ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਦੋ ਵੱਡੇ ਘਰੇਲੂ ਗੈਸ ਸਿਲੰਡਰ, ਸੱਤ ਛੋਟੇ ਸਿਲੰਡਰ, ਦੋ ਇਲੈਕਟੋ੍ਨਿਕਸ ਕੰਡੇ, ਗੈਸ ਪਾਈਪ ਅਤੇ ਪਲਟੀ ਮਾਰਨ ਲਈ ਵਰਤੀ ਜਾਣ ਵਾਲੀ ਬੰਸਰੀ ਵੀ ਬਰਾਮਦ ਕੀਤੀ ਹੈ।

Facebook Comments

Trending