Connect with us

ਅਪਰਾਧ

ਕਲਿਨਿਕ ‘ਚ ਵੜ ਕੇ ਚੋਰੀ ਕਰਨ ਵਾਲਾ ਗਿ੍ਫ਼ਤਾਰ

Published

on

Arrested for breaking into a clinic and stealing

ਲੁਧਿਆਣਾ : ਥਾਣਾ ਟਿੱਬਾ ਅਧੀਨ ਪੈਂਦੇ ਗੋਪਾਲ ਨਗਰ ਇਲਾਕੇ ‘ਚ ਕਲਿਨਿਕ ਅੰਦਰ ਵੜ ਕੇ ਇਕ ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਕਰਮਸਰ ਕਾਲੋਨੀ ਥਾਣਾ ਟਿੱਬਾ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਵਜੋਂ ਹੋਈ ਹੈ।

ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਵਾਰਦਾਤ ਦੌਰਾਨ ਵਰਤਿਆ ਮੋਰਸਾਈਕਲ ਤੇ ਚੋਰੀ ਕੀਤੀ ਨਕਦੀ ‘ਚੋਂ 2 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਟਿੱਬਾ ਰੋਡ ਗੋਪਾਲ ਨਗਰ ਦੇ ਰਹਿਣ ਵਾਲੇ ਵਿਨੋਦ ਸ਼ੁਕਲਾ ਮੁਤਾਬਕ ਉਹ ਆਪਣੇ ਘਰ ‘ਚ ਹੀ ਕਲੀਨਿਕ ਚਲਾਉਂਦਾ ਹੈ। ਵਾਰਦਾਤ ਵਾਲੇ ਦਿਨ ਦੁਪਹਿਰ ਦੋ ਵਜੇ ਉਹ ਆਪਣਾ ਕਲਿਨਿਕ ਬੰਦ ਕਰਕੇ ਘਰ ਖਾਣਾ ਖਾਣ ਚਲਾ ਗਿਆ।

ਇਸ ਦੌਰਾਨ ਕਰਮਸਰ ਕਾਲੋਨੀ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਉਸ ਦੀ ਕਲਿਨਿਕ ਅੰਦਰ ਦਾਖ਼ਲ ਹੋਇਆ ਅਤੇ ਗੱਲੇ ‘ਚ ਪਈ ਇਕ ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਸੁਰਾਗਾਂ ਤੇ ਸੀਸੀਟੀਵੀ ਫਟੇਜ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ।

Facebook Comments

Trending