Connect with us

ਅਪਰਾਧ

ਹਥਿਆਰਬੰਦ ਵਿਅਕਤੀਆਂ ਨੇ ਸਾਈਕਲ ਸਵਾਰ ਕੋਲੋਂ ਨਕਦੀ ਦੇ ਮੋਬਾਇਲ ਖੋਹਿਆ

Published

on

Armed men snatched cash mobile phones from cyclists

ਮੁੱਲਾਂਪੁਰ ਦਾਖਾ / ਲੁਧਿਆਣਾ : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਦੇਤਵਾਲ ਕੋਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਸਾਈਕਲ ’ਤੇ ਜਾ ਰਹੇ ਇਕ ਵਿਅਕਤੀ ਨੂੰ ਘੇਰ ਲਿਆ। ਉਕਤ ਲੋਕ ਉਸ ਨੂੰ ਦਾਤਰ ਦਿਖਾ ਕੇ 4300 ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਬੱਦੋਵਾਲ ਪਿੰਡ ’ਚ ਲੋਹਾ ਵੈਲਡਿੰਗ ਦਾ ਕੰਮ ਕਰਦਾ ਹੈ।

ਉਹ ਸ਼ਾਮ 4 ਵਜੇ ਦੇ ਕਰੀਬ ਪਿੰਡ ਦੇਤਵਾਲ ਵਿਖੇ ਆਪਣੇ ਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ ਤਾਂ ਬਾਬਾ ਜਾਹਰ ਬਲੀ ਦੇਤਵਾਲ ਰੋਡ ’ਤੇ ਉਸ ਦੇ ਮਗਰ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਦਾਤਰ ਕੱਢ ਲਏ। ਉਕਤ ਵਿਅਕਤੀ ਅਸ਼ੋਕ ਕੁਮਾਰ ਤੋਂ 4300 ਰੁਪਏ ਦੀ ਨਕਦੀ ਅਤੇ ਮੋਬਾਇਲ ਜੋ ਉਸ ਨੇ ਅਜੇ 15000 ਦਾ ਨਵਾਂ ਲਿਆ ਸੀ, ਨੂੰ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Facebook Comments

Trending