Connect with us

ਪੰਜਾਬੀ

ਮੰਡੀ ਦੇ ਆੜ੍ਹਤੀ ਕੂੜੇ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਮਾਰਕੀਟ ਕਮੇਟੀ ਦਫ਼ਤਰ

Published

on

Arhats of the market arrived at the market committee office with garbage trolleys

ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਦੇ ਆਡ਼੍ਹਤੀਆਂ ਨੇ ਪਰੇਸ਼ਾਨ ਹੋ ਕੇ ਕੂੜੇ ਦੀਆਂ ਟਰਾਲੀਆਂ ਭਰ ਕੇ ਮਾਰਕੀਟ ਕਮੇਟੀ ਦਫ਼ਤਰ ਵਿਚ ਲਿਆਂਦੀਆਂ ਹਨ ਤੇ ਮਾਰਕੀਟ ਕਮੇਟੀ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮੌਕੇ ਤੇ ਫਲ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁੰਬਰ ਸਬਜ਼ੀ ਮੰਡੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਤੇ ਕੁਲਪ੍ਰੀਤ ਸਿੰਘ ਰੂਬਲ ਦੀ ਅਗਵਾਈ ਹੇਠ ਆੜਤੀ ਭਾਈਚਾਰਾ ਮਾਰਕੀਟ ਕਮੇਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਦਿਨ ਭਰ ਦਿਨ ਮਾਰਕੀਟ ਕਮੇਟੀ ਨੂੰ ਜਾਣੂ ਕਰਵਾਇਆ ਜਾਂਦਾ ਹੈ

ਊਨਾ ਕਿਹਾ ਕਿ ਮਾਰਕੀਟ ਕਮੇਟੀ ਦੇ ਅਫ਼ਸਰਾਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਠੇਕੇ ਹੋ ਜਾਂਦੇ ਹਨ ਤੇ ਠੇਕੇਦਾਰ ਨੂੰ ਰੁਪਈਆਂ ਦੀ ਅਦਾਇਗੀ ਵੀ ਹੋ ਜਾਂਦੀ ਹੈ, ਪਰ ਮੰਡੀ ਚੋਂ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਦੱਸਿਆ ਕਿ ਆਪ ਦੀ ਸਰਕਾਰ ਆਉਣ ਤੇ ਜਿੱਥੇ ਇੰਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਮੰਡੀ ‘ਚ ਵੀ ਭ੍ਰਿਸ਼ਟਾਚਾਰੀ ਨੂੰ ਖ਼ਤਮ ਕਰਦੇ ਹੋਏ ਠੇਕੇਦਾਰ ਤੇ ਮਾਰਕੀਟ ਕਮੇਟੀ ਦੇ ਭ੍ਰਿਸ਼ਟਾਚਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੰਡੀ ਚ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ।

Facebook Comments

Trending