Connect with us

ਪੰਜਾਬੀ

ਜ਼ਿਲ੍ਹਾ ਅਕਾਲੀ ਜਥੇ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ

Published

on

Appointment of various office bearers by District Akali Jatha

ਲੁਧਿਆਣਾ :   ਜ਼ਿਲ੍ਹਾ ਅਕਾਲੀ ਜਥੇ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਡੰਗ ਵਲੋਂ ਇਨ੍ਹਾਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿਚ 1 ਸਰਪ੍ਰਸਤ, 21 ਸੀਨੀਅਰ ਮੀਤ ਪ੍ਰਧਾਨ, 51 ਮੀਤ ਪ੍ਰਧਾਨ, 31 ਜਨਰਲ ਸਕੱਤਰ, 30 ਜਥੇਬੰਦਕ ਸਕੱਤਰ, 30 ਪ੍ਰਚਾਰ ਸਕੱਤਰ, 30 ਸੰਯੁਕਤ ਸਕੱਤਰ ਤੇ ਸਕੱਤਰ 29 ਸਰਕਲ ਪ੍ਰਧਾਨ, 95 ਵਾਰਡ ਪ੍ਰਧਾਨ, 1 ਬੁਲਾਰਾ, 2 ਪ੍ਰੈੱਸ ਸਕੱਤਰ ਤੋਂ ਇਲਾਵਾ ਇਕ ਖਜ਼ਾਨਚੀ ਦੀ ਨਿਯੁਕਤੀ ਕੀਤੀ ਗਈ ਹੈ।

ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਹੋਏ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਪ੍ਰਧਾਨ ਹਰਭਜਨ ਸਿੰਘ ਡੰਗ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਜਥੇ ਵਿਚ ਹਰੇਕ ਵਰਕਰ ਅਤੇ ਆਗੂ ਨੂੰ ਢੁਕਵੀਂ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸਨ।

ਇਸ ਮੌਕੇ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ, ਹਰੀਸ਼ ਰਾਏ ਢਾਂਡਾ, ਪਿ੍ਤਪਾਲ ਸਿੰਘ ਪ੍ਰਧਾਨ, ਰਣਜੀਤ ਸਿੰਘ ਢਿੱਲੋਂ ਨੇ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਾਬਾ ਅਜੀਤ ਸਿੰਘ, ਵਿਜੇ ਦਾਨਵ, ਗੁਰਿੰਦਰਪਾਲ ਸਿੰਘ ਪੱਪੂ, ਬਲਵਿੰਦਰ ਸਿੰਘ ਭੁੱਲਰ, ਅਵਤਾਰ ਸਿੰਘ ਬਿੱਟਾ, ਜਗਬੀਰ ਸਿੰਘ ਸੋਖੀ, ਗੁਰਦੀਪ ਸਿੰਘ ਗੋਸ਼ਾ, ਬਲਜੀਤ ਸਿੰਘ ਛਤਵਾਲ, ਮਨਪ੍ਰੀਤ ਸਿੰਘ ਮੰਨਾ, ਮਨਪ੍ਰੀਤ ਸਿੰਘ ਬੰਟੀ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਮੱਕੜ, ਗੁਰਮੀਤ ਸਿੰਘ ਕੁਲਾਰ, ਕੁਲਦੀਪ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

Facebook Comments

Trending