ਅਪਰਾਧ

ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਧਰਨੇ ‘ਤੇ ਬੈਠੀ ਔਰਤ ਦੇ ਬਿਆਨਾਂ ‘ਤੇ ਇਕ ਹੋਰ ਮੁਕੱਦਮਾ ਦਰਜ

Published

on

ਲੁਧਿਆਣਾ : ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੀ ਔਰਤ ਦੇ ਬਿਆਨਾਂ ਉਪਰ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਇਹ ਮੁਕੱਦਮਾ ਸਿਮਰਜੀਤ ਸਿੰਘ ਬੈਂਸ ਦੇ ਸਾਥੀ ਗੁਰਜੋਤ ਸਿੰਘ ਖਿਲਾਫ ਦਰਜ ਕੀਤਾ ਹੈ। ਔਰਤ ਦੇ ਦੋਸ਼ ਸਨ ਕਿ ਗੁਰਜੋਤ ਸਿੰਘ ਨੇ ਉਸ ਦੇ ਨਾਲ 13 ਮਈ ਨੂੰ ਬਦਸਲੂਕੀ ਕੀਤੀ ਸੀ।

ਜਬਰ ਜਨਾਹ ਦੇ ਮਾਮਲੇ ‘ਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਔਰਤ ਕਈ ਮਹੀਨਿਆਂ ਤੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨੇ ‘ਤੇ ਬੈਠੀ ਹੋਈ ਹੈ। ਧਰਨੇ ‘ਤੇ ਬੈਠੀ ਔਰਤ ਨੇ ਦੋਸ਼ ਲਗਾਏ ਸਨ ਕਿ ਗੁਰਜੋਤ ਸਿੰਘ ਨੇ ਫੇਸਬੁੱਕ ਜ਼ਰੀਏ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

13 ਮਈ ਨੂੰ ਜਿਸ ਤਰ੍ਹਾਂ ਹੀ ਗੁਰਜੋਤ ਸਿੰਘ ਕਿਸੇ ਕੰਮ ਲਈ ਪੁਲਿਸ ਕਮਿਸ਼ਨਰ ਦਫ਼ਤਰ ਆਇਆ ਤਾਂ ਦੋਵੇਂ ਇਕ-ਦੂਸਰੇ ਦੇ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ਔਰਤ ਨੇ ਬਦਨਾਮ ਕਰਨ ਦੇ ਦੋਸ਼ ਲਗਾਉਂਦਿਆਂ ਗੁਰਜੋਤ ਸਿੰਘ ਨੂੰ ਸੋਟੀਆਂ ਵੀ ਮਾਰੀਆਂ। ਔਰਤ ਨੇ ਦੋਸ਼ ਲਗਾਏ ਸਨ ਕਿ ਗੁਰਜੋਤ ਸਿੰਘ ਨੇ ਉਸ ਨਾਲ ਬਦਤਮੀਜ਼ੀ ਕੀਤੀ ਹੈ। ਔਰਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਗੁਰਜੋਤ ਸਿੰਘ ਦੇ ਖਿਲਾਫ ਐੱਫਆਈਆਰ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.