ਇੰਡੀਆ ਨਿਊਜ਼

ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਲੱਗਾ ਮਹਿੰਗਾਈ ਦਾ ਇੱਕ ਹੋਰ ਝਟਕਾ, ਗੈਸ ਸਿਲੰਡਰ ‘ਚ ਹੋਇਆ 265 ਰੁਪਏ ਦਾ ਵਾਧਾ

Published

on

ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 264 ਰੁਪਏ ਦਾ ਭਾਰੀ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹੁਣ ਦਿੱਲੀ ਵਿੱਚ 19.2 ਕਿਲੋ ਦਾ ਕਮਰਸ਼ੀਅਲ ਸਿਲੰਡਰ (ਐਲਪੀਜੀ ਕਮਰਸ਼ੀਅਲ ਸਿਲੰਡਰ) 2000.5 ਰੁਪਏ ਹੋ ਗਿਆ ਹੈ।ਪਹਿਲਾਂ ਇਹ 1733 ਰੁਪਏ ਸੀ। ਮੁੰਬਈ ‘ਚ 1683 ਰੁਪਏ ‘ਚ ਮਿਲਣ ਵਾਲਾ 19 ਕਿਲੋ ਦਾ ਸਿਲੰਡਰ ਹੁਣ 1950 ਰੁਪਏ ‘ਚ ਮਿਲੇਗਾ। ਉੱਥੇ ਹੀ ਕੋਲਕਾਤਾ ‘ਚ ਹੁਣ 19 ਕਿਲੋ ਦਾ ਇੰਡੇਨ ਗੈਸ ਸਿਲੰਡਰ 2073.50 ਰੁਪਏ ਦਾ ਹੋ ਗਿਆ ਹੈ। ਚੇਨਈ ‘ਚ ਸਿਲੰਡਰ ਦੀ ਕੀਮਤ 2133 ਰੁਪਏ ਹੈ।

ਉੱਥੇ ਹੀ ਹਾਲਾਂਕਿ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ 14.2 ਕਿਲੋ ਦੇ ਐਲਪੀਜੀ ਸਿਲੰਡਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਜਿਸ ਨਾਲ ਰਾਹਤ ਮਿਲੀ ਹੈ। ਦੱਸ ਦੇਈਏ ਕਿ 6 ਅਕਤੂਬਰ ਨੂੰ ਇਸ ਦੀ ਕੀਮਤ ਵਧਾਈ ਗਈ ਸੀ। ਇਸ ਦੇ ਨਾਲ ਹੀ 1 ਅਕਤੂਬਰ ਨੂੰ ਸਿਰਫ਼ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਕੋਲਕਾਤਾ ਵਿੱਚ 926 ਅਤੇ ਚੇਨਈ ਵਿੱਚ 14.2 ਕਿਲੋ ਦਾ ਐਲਪੀਜੀ ਸਿਲੰਡਰ ਅਜੇ ਵੀ 915.50 ਰੁਪਏ ਵਿੱਚ ਉਪਲਬਧ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਸ ਵਾਰ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 1000 ਰੁਪਏ ਤੋਂ ਪਾਰ ਹੋ ਜਾਵੇਗੀ।

 

Facebook Comments

Trending

Copyright © 2020 Ludhiana Live Media - All Rights Reserved.