ਧਰਮ

ਭਾਈ ਜੈਤਾ ਜੀ ਦੀ ਯਾਦ ‘ਚ ਸਮਰਪਿਤ ਸਾਲਾਨਾ ਸਮਾਗਮ 22 ਨੂੰ

Published

on

ਜੋਧਾ / ਲੁਧਿਆਣਾ : ਸ਼ਹੀਦ ਬਾਬਾ ਜੀਵਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਜਥੇਦਾਰ ਜਗਰੂਪ ਸਿੰਘ ਤੇ ਸਮਾਜ ਸੇਵੀ ਬੂਟਾ ਸਿੰਘ ਧਾਲੀਵਾਲ ਨੇ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ ) ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੇ ਪਹਿਲੇ ਦਿਨ 19 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁੱਜਰਵਾਲ ਤੋਂ ਗੁੁਰਦੁਆਰਾ ਆਲਮਗੀਰ ਸਾਹਿਬ ਤਕ ਨਗਰ ਕੀਰਤਨ ਸਜਾਇਆ ਜਾਵੇਗਾ।

ਇਹ ਨਗਰ ਕੀਰਤਨ ਗੁੁਰਦੁੁਆਰਾ ਭਾਈ ਕਾ ਡੇਰਾ ਗੁੱਜਰਵਾਲ ਤੋਂ ਆਰੰਭ ਹੋ ਕੇ ਲੋਹਗੜ, ਮਹਿਮਾ ਸਿੰਘ ਵਾਲਾ, ਨਾਰੰਗਵਾਲ, ਆਸੀ ਕਲਾਂ, ਜੱਸੋਵਾਲ ਅਤੇ ਸਾਇਆਂ ਕਲਾਂ ਪਿੰਡਾਂ ਦੀ ਪਰਕਰਮਾ ਕਰਨ ਉਪਰੰਤ ਗੁੁਰਦੁਆਰਾ ਆਲਮਗੀਰ ਸਾਹਿਬ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕੇ ਸ਼ਹੀਦੀ ਸਮਾਗਮ ਦੇ ਸਬੰਧ ਵਿਚ 20 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨਾਂ ਦੇ ਭੋਗ 22 ਦਸੰਬਰ ਨੂੰ ਪਾਏ ਜਾਣਗੇ ਤੇ ਉਪਰੰਤ ਰਾਗੀ ਢਾਡੀ ਦਰਬਾਰ ਸਜੇਗਾ।

Facebook Comments

Trending

Copyright © 2020 Ludhiana Live Media - All Rights Reserved.