Connect with us

ਪੰਜਾਬੀ

ਏਕ ਭਾਰਤ ਸ੍ਰੇਸ਼ਟ ਭਾਰਤ ਮਿਸ਼ਨ’ ਅਧੀਨ ਆਂਧਰਾ ਪ੍ਰਦੇਸ਼ ਦੇ ਪਕਵਾਨ ਬਣਾਉਣ ਦੇ ਕਰਵਾਏ ਮੁਕਾਬਲੇ

Published

on

Andhra Pradesh Cuisine Competition conducted under 'One India Great India Mission'

ਲੁਧਿਆਣਾ : ‘ਏਕ ਭਾਰਤ ਸ੍ਰੇਸ਼ਟ ਭਾਰਤ ਮਿਸ਼ਨ’ ਦੇ ਯਤਨਾਂ ਸਦਕਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ,ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਦੁਆਰਾ ਜਾਰੀ 36 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ‘ਏਕ ਭਾਰਤ ਸ੍ਰੇਸ਼ਟ ਭਾਰਤ ਮਿਸ਼ਨ’ ਦੋਰਾਨ ‘ਖਾਣਾ ਬਣਾਉਣ ਲਈ ਆਂਧਰਾ ਪ੍ਰਦੇਸ਼ ਦੇ ਪਕਵਾਨ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮਕਸਦ ਅਨੇਕਤਾ ਵਿੱਚ ਏਕਤਾ,ਸਾਹਿਤ,ਪਕਵਾਨ,ਤਿਉਹਾਰ ਅਤੇ ਸਭਿਆਚਾਰ ਦੇ ਮੌਕੇ ਸਿਰਜਣਾ ਸੀ।

ਇਹ ਸਭਿਆਚਾਰਕ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।ਜਿਸ ਦਾ ਉਦੇਸ਼ ਭਿੰਨ-ਭਿੰਨ ਰਾਜਾਂ ਦੀ ਸਭਿਆਚਾਰਕ ਨੇੜਤਾ ਰਾਂਹੀਂ ਮਨੁੱਖੀ ਬੰਧਨਾਂ ਨੂੰ ਤਾਕਤਵਰ ਬਣਾਉਣ ਦੇ ਸੰਕਲਪ ਨੂੰ ਦ੍ਰਿੜ ਕਰਨਾ ਸੀ। ਇਸ ਮੁਕਾਬਲੇ ਵਿੱਚ 15 ਤੋਂ ਜਿਆਦਾ ਟੀਮਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਅੰਜਲੀ ਅਤੇ ਆਰਤੀ ਦੀ ਟੀਮ ਨੇ ਪਹਿਲਾ ਸਥਾਨ ਦਿਕਸ਼ਾ ਅਤੇ ਦਿਵਾਂਸ਼ੀ ਦੀ ਟੀਮ ਨੇ ਦੂਜਾ ਅਤੇ ਤਾਨੀਆ ਵਰਮਾ,ਸੋਨੀਆ ਅਤੇ ਰੀਮਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਅਤੇ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਨੇ ਵਿਦਿਆਰਥਣਾਂ ਦੇ ਅਜਿਹੇ ਯਤਨਾਂ ਦੀ ਸ਼ਲਾਂਘਾ ਕੀਤੀ ਅਤੇ ਅੰਤਰ- ਸਭਿਆਚਾਰਕ ਸਟੇਜ ਸਿਰਜ ਕੇ ਵਿਦਿਆਰਥਣਾਂ ਦੇ ਖਾਂਣਾ ਬਣਾਉਣ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਮਿਸ਼ਨ ਦੇ ਮੈਂਬਰਾਂ ਦੇ ਇਸ ਉਦਮ ਦੀ ਪ੍ਰਸ਼ੰਸਾ ਕੀਤੀ ।

Facebook Comments

Trending