Connect with us

ਅਪਰਾਧ

ਲੁਧਿਆਣਾ ‘ਚ ANC ਨੇ ਇੱਕ ਨ.ਸ਼ਾ ਸਮੱ/ਗ/ਲਰ ਕੀਤਾ ਕਾਬੂ, 120 ਗ੍ਰਾਮ ਹੈ.ਰੋ.ਇ.ਨ ਬਰਾਮਦ

Published

on

ANC arrested a drug smuggler in Ludhiana, recovered 120 grams of heroin

ਲੁਧਿਆਣਾ : ਜ਼ਿਲ੍ਹੇ ਵਿੱਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਫੜਨ ਵਿੱਚ ਕਾਮਯਾਬੀ ਮਿਲੀ ਹੈ। ਅਧਿਕਾਰੀਆਂ ਨੂੰ ਤਸਕਰਾਂ ਦੇ ਕਬਜ਼ੇ ‘ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੱਡੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

ਪੁਲਿਸ ਦੀ ਟੀਮ ਵੱਲੋਂ ਮਲਹਾਰ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ ‘ਤੇ ਇੱਕ ਹੌਂਡਾ ਸਿਟੀ ਕਾਰ ਨੂੰ ਰੋਕਿਆ। ਕਾਰ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਕੋਲੋਂ ਹੈਰੋਇਨ ਬਰਾਮਦ ਹੋਈ। ਮੁਲਜ਼ਮ ਕੋਲੋਂ 120 ਗ੍ਰਾਮ ਹੈਰੋਇਨ, 40 ਗ੍ਰਾਮ ਆਈਸ, 40 ਲਿਫਾਫੇ, ਇਲੈਕਟ੍ਰਾਨਿਕ ਕੰਡਾ ਅਤੇ ਹੌਂਡਾ ਸਿਟੀ ਕਾਰ ਬਰਾਮਦ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਛਾਣ ਨਵਦੀਪ ਸ਼ਰਮਾ ਉਰਫ਼ ਨਵੀ ਵਜੋਂ ਦੱਸਿਆ।

Facebook Comments

Trending