ਲੁਧਿਆਣਾ : ਲੁਟੇਰਿਆ ਵੱਲੋਂ ਬੁੱਕ ਕਰਵਾਈ ਟੈਕਸੀ ਨੂੰ ਰਸਤੇ ਵਿੱਚ ਹੀ ਲੁੱਟ ਲੈਣ ਦੇ ਮਾਮਲੇ ਵਿਚ ਕਰਾਈਮ ਬਰਾਂਚ ਦੀ ਟੀਮ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ ਕਾਰ ਬਰਾਮਦ ਲਈ ਹੈ। ਜਾਣਕਾਰੀ ਦਿੰਦਿਆਂ ਕਰਾਈਮ ਬਰਾਂਚ ਦੇ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਲੇਬਰ ਕਲੋਨੀ ਗਿੱਲ ਰੋਡ ਦੇ ਵਾਸੀ ਪਾਰਸ ਭੱਟੀ ਵਜੋਂ ਹੋਈ ਹੈ|
ਪੁਲਿਸ ਮੁਤਾਬਕ ਮੁਲਜ਼ਮ ਦੇ ਦੂਸਰੇ ਸਾਥੀ ਤਰਨਤਾਰਨ ਦੇ ਵਾਸੀ ਹਰਦਿੱਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ| ਜਾਂਚ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪਾਰਸ ਭੱਟੀ ਨੂੰ ਸ਼ਨਿੱਚਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ|