Connect with us

ਇੰਡੀਆ ਨਿਊਜ਼

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ ‘ਚ ਸਾਰੇ ਨਿੱਜੀ ਦਫ਼ਤਰ ਬੰਦ, ਘਰੋਂ ਕੰਮ ਕਰਨਗੇ ਮੁਲਾਜ਼ਮ

Published

on

Amid rising corona cases, all private offices in Delhi are closed, employees will work from home

ਨਵੀਂ ਦਿੱਲੀ :   ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੇ ਅਧੀਨ ਸਾਰੇ ਨਿੱਜੀ ਦਫ਼ਤਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਮੈਡੀਕਲ ਸੇਵਾਵਾਂ ਅਤੇ ਕੋਰੋਨਾ ਪ੍ਰੋਟੋਕਾਲ ਤੋਂ ਜਿਨ੍ਹਾਂ ਨੂੰ ਛੋਟ ਮਿਲੀ ਹੈ, ਉਹ ਦਫ਼ਤਰ ਖੁੱਲ੍ਹੇ ਰਹਿਣਗੇ। ਸਾਰੇ ਬਾਰ ਅਤੇ ਰੈਸਟੋਰੈਂਟ ਵੀ ਬੰਦ ਕਰ ਦਿੱਤੇ ਗਏ ਹਨ। ਬਾਕੀ ਸਾਰੇ ਦਫ਼ਤਰਾਂ ਦੇ ਕਰਮੀ ਵਰਕ ਫਰਾਮ ਹੋਮ ਕਰਨਗੇ।

ਦਿੱਲੀ ਸਰਕਾਰ ਨੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਲੋਕਾਂ ‘ਚ ਗੁੱਸਾ ਵੱਧ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ‘ਚ ਖ਼ੁਦ ਰੈਲੀ ਕਰ ਰਹੀ ਹੈ ਪਰ ਦਿੱਲੀ ‘ਚ ਉਨ੍ਹਾਂ ਨੂੰ ਦਫ਼ਤਰ ਖੋਲ੍ਹਣ ‘ਤੇ ਵੀ ਪਰੇਸ਼ਾਨੀ ਹੈ। ਸਭ ਤੋਂ ਪਹਿਲਾਂ ਕਾਰਵਾਈ ਅਰਵਿੰਦ ਕੇਜਰੀਵਾਲ ‘ਤੇ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਲੱਛਣ ਹੋਣ ਤੋਂ ਬਾਅਦ ਵੀ ਟੈਸਟ ਨਹੀਂ ਕਰਵਾਇਆ ਸੀ।

Facebook Comments

Trending