Connect with us

ਪੰਜਾਬੀ

ਲੁਧਿਆਣਾ ਕੇਂਦਰੀ ਦਾ ਸਰਬਪੱਖੀ ਵਿਕਾਸ ਕਰਨਾ ਹੀ ਇਕੋ-ਇਕ ਨਿਸ਼ਾਨਾ – ਡਾਵਰ

Published

on

All round development of Ludhiana Central is the only goal - Dawar

ਲੁਧਿਆਣਾ :   ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਰ ਵਾਰਡ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਲੋਕਾ ਨੂੰ ਹਲਕੇ ਦੇ ਵਿਕਾਸ ਲਈ ਆਉਣ ਵਾਲੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਲੋਕਾ ‘ਚ ਉਤਸ਼ਾਹ, ਡਾਵਰ ਨੂੰ ਲੈ ਕੇ ਮਨ ਵਿਚ ਪਿਆਰ ਅਤੇ ਸਤਕਾਰ ਉਹਨਾਂ ਦੀ ਇਸ ਵਾਰ ਵੀ ਵੱਡੀ ਜਿੱਤ ਦਾ ਇਸ਼ਾਰਾ ਹੈ। ਸ੍ਰੀ ਡਾਵਰ ਨੇ ਵਾਰਡ ਨੰਬਰ 52, 63, ਬਾਲ ਸਿੰਘ ਨਗਰ, ਵਾਲਮੀਕੀ ਆਸ਼ਰਮ, ਇਕਬਾਲ ਗੰਜ ਚੌਕ, ਖੁੱਡ ਮੁਹੱਲਾ, ਜਨਕਪੁਰੀ, ਕੁਲਦੀਪ ਨਗਰ ਅਤੇ ਅਜੀਤ ਨਗਰ ਵਿਖੇ ਅਨੇਕਾਂ ਮੀਟਿੰਗਾਂ ਕਰਕੇ ਲੋਕਾ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਆਖਿਆ।

ਸ਼੍ਰੀ ਡਾਵਰ ਨੇ ਕਿ ਹਲਕਾ ਲੁਧਿਆਣਾ ਕੇਂਦਰੀ ਦੀ ਹਰ ਪੱਖੋਂ ਨੁਹਾਰ ਬਦਲਣ ਵਿਚ ਨਾ ਪਹਿਲਾਂ ਕੋਈ ਕਸਰ ਛੱਡੀ ਤੇ ਨਾ ਹੀ ਭਵਿੱਖ ਵਿਚ ਕਸਰ ਛੱਡੀ ਜਾਵੇਗੀ। ਉਨ੍ਹਾ ਕਿਹਾ ਕਿ ਹਲਕਾ ਲੁਧਿਆਣਾ ਕੇਂਦਰੀ ਦਾ ਤੇ ਇੱਥੋਂ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਰਨਾ ਹੀ ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਹੈ।

ਇਸ ਮੌਕੇ ਅਨਿਲ ਮਲਹੋਤਰਾ, ਲਕਸ਼ਮੀ ਗੁਪਤਾ, ਗੈਲਨ, ਬਲਵਿਮਦਰ ਮਲ, ਰਾਕੇਸ਼ ਸੋਮੀ, ਸੇਵਾਮੁਕਤ ਐਸ.ਪੀ. ਸਤੀਸ਼ ਮਲਹੋਤਰਾ, ਰਣਧੀਰ ਸ਼ੈਲੀ, ਰਾਜੂ ਓਬਰਾਏ, ਅਰੁਣ ਵੈਦ, ਰਾਜਾ ਘਾਇਲ, ਕਿ੍ਤਾ ਰਾਮ, ਵਿਨੋਦ ਭਾਰਤੀ, ਅਜੈ ਡੋਗਰਾ, ਬਿੱਟੂ, ਸਤੀਸ਼ ਸ਼ੁਕਲਾ, ਜਨਕ ਭਗਤ ਜੋਇੰਦਰ ਮੱਕੜ ਮੌਜੂਦ ਸਨ।

Facebook Comments

Trending