ਖੇਤੀਬਾੜੀ
ਲਗਾਤਾਰ ਹੋ ਰਹੀ ਬਰਸਾਤ ਫ਼ਸਲਾਂ ਲਈ ਖ਼ਤਰੇ ਦੀ ਘੰਟੀ
Published
3 years agoon

ਲੁਧਿਆਣਾ : ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅੰਕੜਿਆ ਮੁਤਾਬਕ ਪਹਿਲੀ ਤੋਂ 7 ਜਨਵਰੀ ਦੀ ਸਵੇਰ ਤਕ ਪੰਜਾਬ ’ਚ ਔਸਤਨ 29.5 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਜਦਕਿ ਪਿਛਲੇ ਸਾਲਾਂ ’ਚ ਇਸ ਅਰਸੇ ਦੌਰਾਨ 3.3 ਮਿਲੀਮੀਟਰ ਬਰਸਾਤ ਹੁੰਦੀ ਰਹੀ ਹੈ।
ਇਸ ਤੋਂ ਸਪੱਸ਼ਟ ਹੈ ਕਿ ਹੁਣ ਤਕ ਜਨਵਰੀ ਮਹੀਨੇ ਦੇ ਪਹਿਲੇ ਛੇ ਦਿਨਾਂ ਵਿਚ ਹੀ ਔਸਤਨ ਨਾਲੋਂ 9 ਗੁਣਾ ਵੱਧ ਬਰਸਾਤ ਹੋ ਚੁੱਕੀ ਹੈ ਜਦੋਂ ਕਿ ਵਿਭਾਗ ਨੇ ਅਗਲੇ ਦੋ ਦਿਨ ਫਿਰ ਬਰਸਾਤ ਦੇ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਹ ਬਰਸਾਤ ਫਾਇਦੇ ਦੀ ਥਾਂ ਨੁਕਸਾਨ ਵਾਲੀ ਸਥਿਤੀ ’ਚ ਪਹੁੰਚ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਜਾਰੀ ਬਰਸਾਤ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਕਣਕ, ਆਲੂ, ਸਰ੍ਹੋਂ, ਦਾਲਾਂ ਤੇ ਹੋਰ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਦੇ ਆਸਾਰ ਬਣ ਗਏ ਹਨ।
ਬਰਸਾਤ ਕਾਰਨ ਖੇਤਾਂ ’ਚ ਪਾਣੀ ਭਰ ਚੁੱਕਾ ਹੈ ਅਤੇ ਪਾਣੀ ਦੀ ਇਸ ਮਾਤਰਾ ਨਾਲ ਫ਼ਸਲਾਂ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਵੇਗਾ। ਇਸ ਸਬੰਧੀ ਸੂਬੇ ਦੇ ਖੇਤੀਬਾੜੀ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਤਕ ਹੋਈ ਬਰਸਾਤ ਨਾਲ ਪੰਜਾਬ ਦੀਆਂ ਫ਼ਸਲਾਂ ਨੂੰ ਕੋਈ ਬਹੁਤਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਰਾਤੀਂ ਅਤੇ ਅੱਜ ਦਿਨ ਵੇਲੇ ਹੋ ਰਹੀ ਬਰਸਾਤ ਦੇ ਸਬੰਧ ’ਚ ਉਹ ਸ਼ਾਮ ਤਕ ਰਿਪੋਰਟ ਤਿਆਰ ਕਰਨਗੇ।
You may like
-
ਪੰਜਾਬ ’ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਦਿੱਤੀ ਅਪਡੇਟ
-
ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 29 ਮਈ ਤੱਕ ਪਵੇਗਾ ਭਾਰੀ ਮੀਂਹ ! ਯੈਲੋ ਅਲਰਟ ਜਾਰੀ
-
ਪੰਜਾਬ ਤੇ ਹਰਿਆਣਾ ‘ਚ ਅੱਜ ਤੋਂ ਪਏਗਾ ਮੀਂਹ, ਵਧਦੀ ਗਰਮੀ ਤੋਂ ਮਿਲੇਗੀ ਰਾਹਤ
-
ਪੰਜਾਬ ‘ਚ ਅੱਜ ਤੋਂ ਇੰਨੇ ਦਿਨ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦਾ ਅਨੁਮਾਨ
-
ਪੰਜਾਬ ‘ਚ ਕਈ ਥਾਵਾਂ ‘ਤੇ ਪੈ ਰਿਹਾ ਮੀਂਹ, ਲੋਕਾਂ ਨੂੰ ਮਿਲੀ ਸੀਤ ਲਹਿਰ ਤੇ ਧੁੰਦ ਤੋਂ ਰਾਹਤ
-
ਪੰਜਾਬ ‘ਚ ਇਸ ਤਾਰੀਕ ਤੋਂ ਚਾਰ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਗੜੇਮਾਰੀ ਤੇ ਹਨੇਰੀ ਦੀ ਜਾਰੀ ਕੀਤੀ ਚਿਤਾਵਨੀ