ਪੰਜਾਬੀ
ਅਕਾਲੀ-ਬਸਪਾ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਵੀ ਕਰੋੜਪਤੀ
Published
3 years agoon

ਲੁਧਿਆਣਾ : ਹਲਕਾ ਸਾਹਨੇਵਾਲ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਵੀ ਕਰੋੜਪਤੀ ਹਨ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਨ੍ਹਾਂ ਵਲੋਂ ਆਪਣੀ ਚੱਲ ਅਤੇ ਅਚੱਲ ਜਾਇਦਾਦ ਦਾ ਵੇਰਵਾ ਦਿੱਤਾ ਗਿਆ ਹੈ।
ਸ. ਢਿੱਲੋਂ ਪਾਸ 2 ਕਰੋੜ 48 ਲੱਖ 23 ਹਜ਼ਾਰ 86 ਰੁਪਏ ਦੀ ਚੱਲ ਜਾਇਦਾਦ ਹੈ, ਜਿਨ੍ਹਾਂ ਵਿਚ 3 ਲੱਖ 84 ਹਜ਼ਾਰ ਰੁਪਏ ਦੇ ਗਹਿਣੇ, ਇਕ ਕੀਆ ਕਾਰ ਵੀ ਸ਼ਾਮਿਲ ਹੈ। ਜਦਕਿ ਉਨ੍ਹਾਂ ਦੀ ਪਤਨੀ ਪਾਸ 2 ਕਰੋੜ 10 ਲੱਖ ਰੁਪਏ ਦੇ ਕਰੀਬ ਦੀ ਚੱਲ ਜਾਇਦਾਦ ਹੈ, ਜਿਨ੍ਹਾਂ ਵਿਚ 12 ਲੱਖ ਰੁਪਏ ਮੁੱਲ ਦੇ ਗਹਿਣੇ ਸ਼ਾਮਿਲ ਹਨ।
ਸ. ਢਿੱਲੋਂ ਪਾਸ ਭਾਗਪੁਰ ਵਿਚ ਖੇਤੀਬਾੜੀ ਜ਼ਮੀਨ ਹੈ, ਜਿਸ ਦੀ ਕੀਮਤ 3 ਕਰੋੜ 25 ਲੱਖ ਰੁਪਏ ਹੈ। ਇਸ ਤੋਂ ਇਲਾਵਾ ਸ. ਢਿੱਲੋਂ ਪਾਸ ਮੋਹਾਲੀ ਵਿਚ ਗ਼ੈਰ ਖੇਤੀਬਾੜੀ ਜ਼ਮੀਨ, ਇਕ ਪਲਾਟ ਵੀ ਹੈ। ਸ. ਢਿੱਲੋਂ ਪਾਸ 5 ਕਰੋੜ 90 ਲੱਖ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਪਾਸ 4 ਕਰੋੜ 91 ਲੱਖ 60 ਹਜ਼ਾਰ ਰੁਪਏ ਦੇ ਕਰੀਬ ਦੀ ਜਾਇਦਾਦ ਹੈ।
ਸ. ਢਿਲੋਂ ਕੋਲ 2 ਲੱਖ 82 ਹਜ਼ਾਰ 175 ਰੁਪਏ ਦੀ ਨਗਦੀ ਹੈ, ਜਦਕਿ ਉਨ੍ਹਾਂ ਦੀ ਪਤਨੀ ਕੋਲ 2 ਲੱਖ 72 ਹਜ਼ਾਰ 701 ਰੁਪਏ ਦੀ ਨਗਦੀ ਹੈ। ਬੈਂਕ ਖਾਤਿਆਂ ਵਿਚ ਸ. ਢਿੱਲੋਂ ਪਾਸ 1 ਲੱਖ 94 ਹਜ਼ਾਰ ਰੁਪਏ ਦੇ ਕਰੀਬ ਨਗਦੀ ਹੈ, ਜਦਕਿ ਉਨ੍ਹਾਂ ਦੀ ਪਤਨੀ ਪਾਸ 58 ਹਜ਼ਾਰ 764 ਰੁਪਏ ਦੀ ਨਕਦੀ ਜਮ੍ਹਾਂ ਹੈ।
You may like
-
ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝੱਟਕਾ
-
ਘੁਡਾਣੀ ਕਲਾਂ ਵਿਖੇ ਮੈਗਾ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਆਯੋਜਿਤ
-
ਡੀ.ਬੀ.ਈ.ਈ. ਵਲੋਂ ਜੀ ਕੇ ਰਿਜੋਰਟ ਘੁਡਾਣੀ ਕਲਾਂ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ 22 ਨੂੰ
-
ਵਿਧਾਇਕ ਮੂੰਡੀਆਂ ਵਲੋਂ ਹਲਕੇ ‘ਚ ਪਾਰਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਮੰਤਰੀ ਹਰਭਜਨ ਸਿੰਘ ETO ਨੇ ਸ਼੍ਰੀ ਦੇਗਸਰ ਸਾਹਿਬ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
-
“ਤੁਹਾਡੀ ਸਰਕਾਰ, ਤੁਹਾਡੇ ਦੁਆਰ” ਤਹਿਤ ਲਗਾਇਆ ਸੁਵਿਧਾ ਕੈਂਪ