Connect with us

ਪੰਜਾਬੀ

ਅਜੇ ਨਈਅਰ ਨੇ ਐਮਐਸਐਮਈ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ

Published

on

Ajay Nayyar hoisted the national flag at MSME

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ 74ਵਾਂ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਸ. ਸੁਰਜੀਤ ਸਿੰਘ ਚੱਗਰ ਚੇਅਰਮੈਨ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਪ੍ਰਾਈਵੇਟ ਲਿਮਟਿਡ ਮੁੱਖ ਮਹਿਮਾਨ, ਸ਼੍ਰੀ ਪੰਕਜ ਸ਼ਰਮਾ ਮੈਂਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਸ਼ੇਸ਼ ਮਹਿਮਾਨ ਅਤੇ ਸ਼੍ਰੀ ਅਜੈ ਨਈਅਰ ਮੈਨੇਜਿੰਗ ਡਾਇਰੈਕਟਰ ਮੈਸਰਜ਼ ਐਫਐਮਆਈ ਲਿਮਿਟੇਡ ਨੇ ਐਮਐਸਐਮਈ ਲੁਧਿਆਣਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

ਫਿਕੋ ਨੇ ਗਣਤੰਤਰ ਦਿਵਸ ਨੂੰ “ਪਾਣੀ ਬਚਾਓ ਕਲ ਬਚਾਓ, ਪਾਣੀ ਪਾਣੀ ਹਰ ਜਗ੍ਹਾ, ਪੀਣ ਯੋਗ ਇਕ ਬੂੰਦ ਵੀ ਨਹੀਂ,” ਥੀਮ ਨਾਲ ਮਨਾਇਆ। ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਫਿਕੋ, ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ।

Facebook Comments

Trending