ਪੰਜਾਬੀ
ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਏਅਰਪੋਰਟ ’ਤੇ ਕੀਤੀ ਸ਼ਾਨਦਾਰ ਐਂਟਰੀ
Published
3 years agoon

ਐਸ਼ਵਰਿਆ ਰਾਏ ਬੱਚਨ ਫ਼ਿਲਮ ਇੰਡਸਟਰੀ ਦੀਆਂ ਖੂਬਸੂਰਤ ਅਤੇ ਵੱਡੀਆਂ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਨੇ 1994 ’ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਨਾ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਲੱਖਾਂ ਕੁੜੀਆਂ ਨੂੰ ਵੱਡੇ ਸੁਫ਼ਨੇ ਲੈਣ ਲਈ ਵੀ ਪ੍ਰੇਰਿਤ ਕੀਤਾ ਹੈ।
ਅਦਾਕਾਰਾ ਸਿਰਫ਼ ਸੁਪਰਸਟਾਰ ਹੀ ਨਹੀਂ ਸਗੋਂ ਇਕ ਸੰਪੂਰਣ ਪਤਨੀ ਅਤੇ ਇਕ ਕੰਮਕਾਜੀ ਔਰਤ ਵੀ ਹੈ। ਇਸ ਦੇ ਨਾਲ ਐਸ਼ਵਰਿਆ ਬੱਚਨ ਪਰਿਵਾਰ ਦੀ ਇਕ ਪਿਆਰੀ ਨੂੰਹ ਵੀ ਹੈ। ਹਾਲ ਹੀ ’ਚ ਐਸ਼ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਦਾ ਬੇਹੱਦ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।
ਲੁੱਕ ਦੀ ਗੱਲ ਕਰੀਏ ਤਾਂ ਐਸ਼ਵਰਿਆ ਕਾਲੇ ਰੰਗ ਦੇ ਟਰਾਊਜ਼ਰ, ਇਕ ਲੌਗ ਸਫ਼ੈਦ ਕੋਟ ’ਚ ਸ਼ਾਨਦਾਰ ਦਿਖਾਈ ਦੇ ਰਹੀ ਸੀ। ਹਾਲਾਂਕਿ ਜਿਸ ਚੀਜ਼ ਨੇ ਸਾਡਾ ਧਿਆਨ ਖਿੱਚਿਆ ਉਹ ਸੀ ਉਸਦਾ ਮਾਂਗ ਸਿੰਦੂਰ ਜਿਸ ਨਾਲ ਅਦਾਕਾਰੀ ਦੀ ਖੂਬਸੂਰਤੀ ਚਾਰ-ਚੰਨ ਲੱਗ ਰਹੀ ਸੀ। ਮਿਸਿਜ਼ ਬੱਚਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਐਸ਼ਵਰਿਆ ਦੇ ਫ਼ਿਲਮੀ ਕਰੀਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਮਣੀ ਰਤਨਮ ਦੀ ਫ਼ਿਲਮ ‘ਪੋਨੀਯਿਨ ਸੇਲਵਨ’ ’ਚ ਨਜ਼ਰ ਆਵੇਗੀ। ਦੋ-ਫ਼ਿਲਮਾਂ ਦੀ ਫਰੈਂਚਾਇਜ਼ੀ ਦਾ ਪਹਿਲਾ ਭਾਗ ਇਸ ਸਾਲ 30 ਸਤੰਬਰ ਨੂੰ ਇਕ ਸ਼ਾਨਦਾਰ ਰਿਲੀਜ਼ ਲਈ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ। ਕਲਕੀ ਕ੍ਰਿਸ਼ਨਾਮੂਰਤੀ ਦੇ ਨਾਵਲ ’ਤੇ ਆਧਾਰਿਤ ਇਸ ਫ਼ਿਲਮ ’ਚ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਚਿਆਨ ਵਿਕਰਮ, ਤ੍ਰਿਸ਼ਾ, ਜੈਮ ਰਵੀ ਅਤੇ ਕਾਰਤੀ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ।
You may like
-
ਪੰਜਾਬ ‘ਚ ਅਨੋਖਾ ਵਿਆਹ, ਲਾੜੀ ਨੇ ਬਦਲਿਆ ਰਿਵਾਜ! ਦੇਖੋ ਤਸਵੀਰਾਂ
-
ਪੰਜਾਬ ਦੇ ਮਸ਼ਹੂਰ ਬਾਜ਼ਾਰ ‘ਚ ਮਚੀ ਭਾਜੜ, ਇਧਰ-ਉਧਰ ਭੱਜੇ ਲੋਕ, ਵੇਖੋ ਤਸਵੀਰਾਂ
-
ਮਹਾਕੁੰਭ ਭ. ਗਦੜ: ਹਫੜਾ-ਦਫੜੀ ‘ਚ ਪਿਆ ਚੀਕ ਚਿ. ਹਾੜਾ, ਵੇਖੋ ਦਿਲ ਦ. ਹਿਲਾ ਦੇਣ ਵਾਲੀਆਂ ਤਸਵੀਰਾਂ
-
ਪੰਜਾਬ ‘ਚ ਵੱਡਾ ਹਾ/ਦਸਾ, ਹਾਲਾਤ ਬਣੇ ਭਿ/ਆਨਕ, ਵੇਖੋ ਤਸਵੀਰਾਂ…
-
ਪੰਜਾਬ ਪੁਲਿਸ ਮੁ.ਕਾਬਲੇ ‘ਚ ਮਾ.ਰੇ ਗਏ 3 ਅੱ.ਤਵਾਦੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ , ਦੇਖੋ
-
ਪੰਜਾਬ ‘ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਵੇਖੋ ਮੌਕੇ ਦੀਆਂ ਤਸਵੀਰਾਂ