Connect with us

ਪੰਜਾਬੀ

‘ਸਵੈ ਜਾਗਰੂਕਤਾ ਰਾਹੀਂ ਸ਼ਖ਼ਸੀਅਤ ਵਿਕਾਸ’ ਵਿਸ਼ੇ ‘ਤੇ ਕਰਵਾਇਆ ਚੌਥਾ ਲੈਕਚਰ

Published

on

Fourth lecture conducted on 'Personality Development through Self Awareness'

ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਲੁਧਿਆਣਾ ਵੱਲੋਂ ‘ਸਵੈ ਜਾਗਰੂਕਤਾ ਰਾਹੀਂ ਸ਼ਖ਼ਸੀਅਤ ਵਿਕਾਸ’ ਵਿਸ਼ੇ ‘ਤੇ ਦਿੱਤੇ ਗਏ ਭਾਸ਼ਣਾਂ ਦੀ ਲੜੀ ਤਹਿਤ ਚੌਥਾ ਲੈਕਚਰ ਕਰਵਾਇਆ ਗਿਆ। ਸ੍ਰੀ ਅੰਮ੍ਰਿਤ ਗੌੜ ਦਾਸ, ਯੂਥ ਕਾਊਂਸਲਰ, ਮੈਂਟਰ, ਇਸਕਾਨ ਮੁੱਖ ਬੁਲਾਰੇ ਸਨ। ਸ਼੍ਰੀ ਦਾਸ ਨੇ ‘ਸੱਚੀ ਪਛਾਣ’ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਆਪਣੀਆਂ ਸ਼ਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ‘ਤੇ ਪੂਰੇ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਕੰਮ ਕਰਨ ਦੀ ਲੋੜ ਹੈ।

ਪ੍ਰਿੰਸੀਪਲ ਡਾ ਮੁਹੰਮਦ ਸਲੀਮ ਨੇ ਆਪਣੇ ਵਿਚਾਰਾਂ ਦਾ ਪ੫ਗਟਾਵਾ ਕਰਦਿਆਂ ਨੌਜਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਸਿਧਾਂਤ ‘ਤੇ ਇੰਨ-ਬਿੰਨ ਅਮਲ ਕਰਨ ਤਾਂ ਜੋ ਕੈਰੀਅਰ ਅਤੇ ਜ਼ਿੰਦਗੀ ਵਿਚ ਸਫਲਤਾ ਹਾਸਲ ਕੀਤੀ ਜਾ ਸਕੇ। ਕਾਲਜ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਸੁਨੀਲ ਅਗਰਵਾਲ, ਸੰਦੀਪ ਅਗਰਵਾਲ, ਸੰਦੀਪ ਜੈਨ, ਸ੍ਰੀ ਬ੍ਰਿਜ ਮੋਹਨ ਰਲਹਨ, ਸ੍ਰੀ ਸ਼ਮਨ ਜਿੰਦਲ, ਸ੍ਰੀ ਆਰਡੀ ਸਿੰਘਲ ਅਤੇ ਸ੍ਰੀ ਸੰਜੇ ਜਿੰਦਲ ਨੇ ਵੀ ਇਸ ਪ੍ਰੇਰਣਾਦਾਇਕ ਸੰਵਾਦ ਦੀ ਸ਼ਲਾਘਾ ਕੀਤੀ।

Facebook Comments

Trending