ਖੇਤੀਬਾੜੀ

ਖੇਤੀ ਮਾਹਿਰ ਫਸਲਾਂ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਕਰਨ ਜਾਗਰੂਕ – ਵਾਈਸ ਚਾਂਸਲਰ

Published

on

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਸੇਵਾ ਕੇਂਦਰ ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਖੋਜ ਅਤੇ ਪਸਾਰ ਪੋ੍ਰਗਰਾਮਾਂ ਦਾ ਜਾਇਜ਼ਾ ਲਿਆ | ਉਹਨਾਂ ਨੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜਿਆਂ ਸੰਬੰਧੀ ਆ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕਮਰ ਕੱਸਣ ਦਾ ਸੱਦਾ ਦਿੱਤਾ|

 ਡਾ. ਗੋਸਲ ਨੇ ਕਿਹਾ ਕਿ ਅਗੇਤੇ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਅਤੇ ਮਾਹਿਰਾਂ ਦਾ ਨਿਰੰਤਰ ਸਰਵੇਖਣ ਜ਼ਰੂਰੀ ਹੈ | ਉਹਨਾਂ ਨੇ ਲੋੜਵੰਦ ਕਿਸਾਨਾਂ ਨੂੰ ਫੇਰੋਮੋਨ ਟਰੈਪ ਮੁਫਤ ਵੰਡਣ ਦੀ ਅਪੀਲ ਕੀਤੀ| ਉਹਨਾਂ ਕਿਹਾ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਮੁੱਖ ਤੌਰ ’ਤੇ ਸਰੋਂ ਤੋਂ ਬਾਅਦ ਬੀਜੀ ਗਈ ਫਸਲ ਵਿੱਚ ਦਰਜ ਕੀਤੀਆਂ ਦੇਖੀਆਂ ਗਈਆਂ ਹਨ | ਇਸ ਦੇ ਮੁਕਾਬਲੇ ਚਿੱਟੀ ਮੱਖੀ ਅਤੇ ਰਸ ਚੂਸਣ ਵਾਲੇ ਕੀੜਿਆਂ ਦੀਆਂ ਘਟਨਾਵਾਂ ਘੱਟੋ-ਘੱਟ ਪੱਧਰ ਤੋਂ ਬਹੁਤ ਹੇਠਾਂ ਸਨ|
ਡਾ. ਗੋਸਲ ਨੇ ਅੱਗੇ ਦੱਸਿਆ ਕਿ ਮੋਗਾ, ਪਟਿਆਲਾ, ਸੰਗਰੂਰ, ਮਾਨਸਾ ਆਦਿ ਜ਼ਿਲਿਆਂ ਵਿੱਚ ਪਾਣੀ ਦੀ ਵਧੇਰੇ ਖਪਤ ਕਰਨ ਵਾਲੀ ਝੋਨੇ ਦੀ ਕਿਸਮ ਪੂਸਾ 44 ਦੀ ਕਾਸਤ ਨੂੰ ਰੋਕਣ ਅਤੇ ਇਸ ਦੀ ਬਜਾਏ ਘੱਟ ਪਾਣੀ ਦੀ ਖਪਤ ਕਰਨ ਵਾਲੀ ਪੀਆਰ 126 ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ
ਉਹਨਾਂ ਜਾਣਕਾਰੀ ਦਿੱਤੀ ਕਿ ਪਠਾਨਕੋਟ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਰੋਪੜ, ਸਮਰਾਲਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੇ ਕ੍ਰਿਸੀ ਵਿਗਿਆਨ ਕੇਂਦਰਾਂ ਵੱਲੋਂ ਤਕਨਾਲੋਜੀ ਪਾਰਕਾਂ ਵਿੱਚ ਝੋਨੇ ਦੀ ਲਵਾਈ ਦੌਰਾਨ ਪਾਣੀ ਦੀ ਬਚਤ ਤਕਨੀਕਾਂ ਦਾ ਪ੍ਰਦਰਸਨ ਕੀਤਾ ਗਿਆ ਹੈ |
|

Facebook Comments

Trending

Copyright © 2020 Ludhiana Live Media - All Rights Reserved.