ਖੇਤੀਬਾੜੀ

ਖੇਤੀ ਵਪਾਰ ਕਿਸਾਨਾਂ ਲਈ ਲਾਹੇਵੰਦ – ਡਾ ਸਤਿਬੀਰ ਸਿੰਘ ਗੋਸਲ

Published

on

ਲੁਧਿਆਣਾ : ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਪਾਰੀਕਰਨ ਦੀਆਂ ਨੀਤੀਆਂ ਨੂੰ ਖੇਤੀ ਖੇਤਰ ਵਿੱਚ ਅਪਣਾ ਕੇ ਕਾਮਯਾਬ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਭੋਜਨ ਤਕਨਾਲੋਜੀ ਅਤੇ ਖੇਤੀ ਵਪਾਰ ਮਾਹਿਰਾਂ ਨੇ ਵੱਖ-ਵੱਖ ਭਾਗੀਦਾਰਾਂ ਨਾਲ ਮਿਲ ਕੇ ਇੱਕ ਮਜ਼ਬੂਤ ਵਪਾਰ ਢਾਂਚਾ ਬਣਾਇਆ ਹੈ | ਡਾ. ਗੋਸਲ ਨੇ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਨੂੰ ਪੀ.ਏ.ਯੂ. ਤੋਂ ਇਹ ਤਕਨੀਕਾਂ ਹਾਸਲ ਕਰਨ ਦੀ ਅਪੀਲ ਕੀਤੀ |
ਖੇਤੀ ਉੱਦਮ ਦੇ ਮਹੱਤਵ ਬਾਰੇ ਜ਼ੋਰ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਭਵਿੱਖ ਵਿੱਚ ਖਪਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਸੰਭਾਵੀ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਵਪਾਰਕ ਬਣਾਉਣ ਦੇ ਯੂਨੀਵਰਸਿਟੀ ਦੇ ਕਦਮਾਂ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਉਤਪਾਦਨ ਦੇ ਨਾਲ-ਨਾਲ ਸਵੈ ਮੰਡੀਕਰਨ ਅਤੇ ਖੇਤੀ ਵਪਾਰ ਨਾਲ ਜੁੜਨਾ ਵਧੇਰੇ ਮੁਨਾਫ਼ੇ ਦਾ ਕਾਮਯਾਬ ਰਸਤਾ ਸਾਬਿਤ ਹੋ ਸਕਦਾ ਹੈ |
ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਮੌਜੂਦਾ ਯੁਗ ਦੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭੋਜਨ ਵਿਗਿਆਨ ਅਤੇ ਤਕਨਾਲੋਜੀ ਖੇਤੀ ਖੇਤਰ ਦੇ ਅਹਿਮ ਪੱਖ ਬਣੇ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਇਹਨਾਂ ਦਾ ਲਾਭ ਲਿਆ ਹੈ | ਉਹਨਾਂ ਕਿਹ ਕਿ ਇਸ ਨਾਲ ਵਾਤਾਵਰਨ ਪੱਖੀ ਖੇਤੀ ਦਾ ਮਾਰਗ ਖੁਲਦਾ ਹੈ ਅਤੇ ਨਾਲ ਹੀ ਭੋਜਨ ਵਸਤਾਂ ਦਾ ਮਿਆਰ, ਪੌਸ਼ਕਤਾ, ਸੁਰੱਖਿਆ ਅਤੇ ਸਿਹਤ ਵਿੱਚ ਖਪਤਕਾਰ ਦਾ ਭਰੋਸਾ ਵਧਦਾ ਹੈ |

Facebook Comments

Trending

Copyright © 2020 Ludhiana Live Media - All Rights Reserved.