ਪੰਜਾਬ ਨਿਊਜ਼

ਈਸਾਈ ਭਾਈਚਾਰੇ ਵੱਲੋਂ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ

Published

on

ਲੁਧਿਆਣਾ : ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਪੱਟੀ ਅਤੇ ਡਡੂਆਣਾ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਈਸਾਏ ਭਾਈਚਾਰੇ ਨੇ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ।

ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਦੱਸਿਆ ਕਿ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਦੇ ਭਰੋਸੇ ਤੋਂ ਸੰਤੁਸ਼ਟ ਹਨ ਅਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਸੁਰਜੀਤ ਥਾਪਰ, ਰਮਨ ਹੰਸ ਮਨਿਸਟਰੀਜ਼, ਕਨਵੀਨਰ ਮਸੀਹ ਮਹਾਂ ਸਭਾ ਆਗਸਟੀਨ ਦਾਸ, ਗੁਰਦਾਸਪੁਰ ਤੋਂ ਰਾਕੇਸ਼ ਵਿਲੀਅਮ, ਫਤਿਹਗੜ੍ਹ ਚੂੜੀਆਂ ਕੈਥੋਲਿਕ ਚਰਚ ਐਕਸ਼ਨ ਕਮੇਟੀ ਤੋਂ ਰੋਸ਼ਨ ਜੋਸਫ਼, ਹਾਮਿਦ ਮਸੀਹ, ਰੋਹਿਤ ਪਾਲ, ਅਵਤਾਰ ਸਿੰਘ, ਬਜਿੰਦਰ ਸਿੰਘ ਮਨਿਸਟਰੀਜ਼, ਅੰਕੁਰ ਨਰੂਲਾ ਮਨਿਸਟਰੀਜ਼ ਤੋਂ ਜਤਿੰਦਰ ਰੰਧਾਵਾ, ਪੈਂਟੀਕੋਸਟਲ ਪ੍ਰਬੰਧਕ ਕਮੇਟੀ ਤੋਂ ਧਰਮਿੰਦਰ ਬਾਜਵਾ, ਬਿਸ਼ਪ ਸੋਹਲ ਲਾਲ ਮੋਰਿੰਡਾ ਅਤੇ ਸਟੀਫਨ ਸਿੱਧੂ ਅਤੇ ਹੋਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.