ਪੰਜਾਬੀ

CM ਦੇ ਨਾਲ ਮੀਟਿੰਗ ਤੋਂ ਬਾਅਦ ਪੀਯੂ-ਗੜਵਾਸੂ ਦੇ ਟੀਚਰਜ਼ ਦਾ ਧਰਨਾ ਖ਼ਤਮ, ਆਸ਼ੂ ਨੇ ਡਾ.ਕਿੰਗਰਾ ਨੂੰ ਪਿਲਾਇਆ ਜੂਸ

Published

on

ਲੁਧਿਆਣਾ : ਯੂਜੀਸੀ ਸੱਤਵੇਂ ਪੇ ਸਕੈਲ ਦੀ ਮੰਗ ਨੂੰਲੈ ਕੇ ਧਰਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਟੀਚਿੰਗ ਸਟਾਫ ਪਿਛਲੇ 7 ਦਿਨਾਂ ਤੋਂ ਕੰਮਕਾਜ ਠੱਪ ਕਰਕੇ ਚੱਲ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਦੋਵਾਂ ਯੂਨੀਵਰਸਿਟੀਜ਼ ਦੇ ਟੀਚਿੰਗ ਸਟਾਫ ਨੇ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਕੀਤੀ ਫਿਰ ਰਾਤ ਦੇ ਸਮੇਂ ਸੀਐਮ ਨੇ ਟੀਚਿੰਗ ਸਟਾਫ ਨੂੰ ਭਰੋਸਾ ਦਿੱਤਾ ਕਿ ਸੱਤਵੇਂ ਯੂਜੀਸੀ ਪੇ ਸਕੇਲ ਦੀ ਮੰਗ ਪੂਰੀ ਕੀਤੀ ਜਾਵੇਗੀ।

ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਮਰਨ ਵ੍ਰਤ ‘ਤੇ ਸੀ। ਇਸਦੇ ਬਾਅਦ ਬੁੱਧਵਾਰ ਸਵੇਰੇ ਆਸ਼ੂ ਪੀਏਯੂ ਵਿੱਚ ਪਹੁੰਚੇ। ਧਰਨੇ ‘ਤੇ ਬੈਠੇ ਟੀਚਿੰਗ ਨੂੰ ਸੰਬੋਧਿਤ ਕੀਤਾ। ਮੰਤਰੀ ਨੇ ਫਿਰ ਮਰਨ ਵ੍ਰਤ ‘ਤੇ ਬੈਠੇ ਡਾ. ਕਿੰਗਰਾ ਨੂੰ ਜੂਸ ਪਿਲਾ ਕੇ ਮਰਨ ਵ੍ਰਤ ਖ਼ਤਮ ਕਰਵਾਇਆ।

ਗੌਰਤਲਬ ਹੈ ਕਿ ਪੀਏਯੂ ਲੁਧਿਆਣਾ ਵਿੱਚ ਚਾਰ ਹਜ਼ਾਰ ਤੋਂ ਵੱਧ ਅਤੇ ਗੜਵਾਸੂ ਵਿੱਚ ਇੱਕ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਹੜਤਾਲ ਦੇ ਕਾਰਨ ਦੋਵਾਂ ਯੂਨੀਵਰਸਿਟੀਆਂ ਵਿੱਚ ਪਿਛਲੇ ਸੱਤ ਦਿਨ ਤੋਂ ਸਿੱਖਿਆ ਪ੍ਰਭਾਵਿਤ ਹੋ ਰਹੀ ਸੀ। ਹੜਤਾਲ ਖ਼ਤਮ ਹੋਣ ਦੇ ਬਾਅਦ ਲੋਕਾਂ ਨੂੰ ਹੁਣ ਰਾਹਤ ਮਿਲਣ ਦੇ ਆਸਾਰ ਹਨ। ਇਸ ਦੇ ਨਾਲ ਹੀ ਪ੍ਰੀਖਿਆ ਵੀ ਸੁਚਾਰੂ ਰੂਪ ਤੋਂ ਹੋ ਸਕਣਗੀਆਂ।

Facebook Comments

Trending

Copyright © 2020 Ludhiana Live Media - All Rights Reserved.