ਇੰਡੀਆ ਨਿਊਜ਼

15 ਜੂਨ ਮਗਰੋਂ ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ

Published

on

ਲੁਧਿਆਣਾ : ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਹੋਵੇਗਾ ਕਿਉਂਕਿ ਲੁਧਿਆਣਾ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਹੋ ਰਹੀ ਹੈ, ਭਾਵ ਪੂਰੇ ਸਟੇਸ਼ਨ ਦਾ ਨਕਸ਼ਾ ਹੀ ਬਦਲਿਆ ਜਾ ਰਿਹਾ ਹੈ। ਟਰੇਨਾਂ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਯਾਤਰੀ ਨੂੰ ਨਾ ਆਵੇ, ਇਸ ਦੇ ਲਈ ਫਿਰੋਜ਼ਪੁਰ ਮੰਡਲ ਨੇ ਕੁਝ ਸਮੇਂ ਲਈ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਜਿਹੜੀਆਂ ਲੁਧਿਆਣਾ ਤੋਂ ਹੋ ਕੇ ਜਾਂਦੀਆਂ ਹਨ, ਉਨ੍ਹਾਂ ਦਾ ਸਟਾਪੇਜ ਢੰਡਾਰੀ ਕਲਾਂ ਵਿਚ ਰੱਖਿਆ ਹੈ।

ਫਿਰੋਜ਼ਪੁਰ ਮੰਡਲ ਕਰੋੜਾਂ ਰੁਪਏ ਲਾ ਕੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਸਟੇਸ਼ਨਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੋਵੇਗਾ। ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਉਡੀਕ ਕਰਨ ਤੋਂ ਲੈ ਕੇ ਹਰੇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ਵਿਚ ਦਾਖਲ ਹੁੰਦੇ ਹੀ ਆਰਾਮ ਮਿਲੇਗਾ ਕਿਉਂਕਿ ਵੈਂਟੀਲੇਸ਼ਨ ਅਤੇ ਸਾਫ਼ ਪਾਣੀ ਦਾ ਇੰਤਜ਼ਾਮ ਪੂਰੀ ਤਰ੍ਹਾਂ ਸਟੇਸ਼ਨ ’ਤੇ ਰਹੇਗਾ।

The Railway Board issued orders regarding the stoppage of 11 trains at Dhandari station

ਇਹ ਟਰੇਨਾਂ 15 ਜੂਨ ਤੋਂ ਬਾਅਦ ਢੰਡਾਰੀ ਕਲਾਂ ਸਟੇਸ਼ਨ ’ਤੇ ਰੁਕਣਗੀਆਂ : ਅੰਮ੍ਰਿਤਸਰ-ਹਰਿਦੁਆਰ (12054), ਅੰਮ੍ਰਿਤਸਰ-ਬਨਮਨਖੀ (14618), ਜਲੰਧਰ ਸਿਟੀ-ਦਰਭੰਗਾ (22552), ਅੰਮ੍ਰਿਤਸਰ-ਨਿਊ ਜਲਪਾਈਗੁੜੀ (12408), ਅੰਮ੍ਰਿਤਸਰ-ਦਰਭੰਗਾ (15212)
ਇਹ 6 ਟਰੇਨਾਂ 20 ਜੂਨ ਤੋਂ ਬਾਅਦ ਢੰਡਾਰੀ ਕਲਾਂ ਵਿਚ ਰੁਕਣਗੀਆਂ : ਅੰਮ੍ਰਿਤਸਰ-ਇੰਦੌਰ (19326), ਅੰਮ੍ਰਿਤਸਰ-ਸਹਰਸਾ (12204), ਅੰਮ੍ਰਿਤਸਰ-ਨਵੀਂ ਦਿੱਲੀ (12498), ਅੰਮ੍ਰਿਤਸਰ-ਨਵੀਂ ਦਿੱਲੀ (12460) ਅਤੇ ਅੰਮ੍ਰਿਤਸਰ-ਜਯਨਗਰ (14674)।

Facebook Comments

Trending

Copyright © 2020 Ludhiana Live Media - All Rights Reserved.