ਪੰਜਾਬੀ

ਅਦਾਕਾਰਾ ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਪਾਇਆ ਗਿਆ ਸਟੰਟ

Published

on

ਬੀਤੇ ਦਿਨੀਂ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਸੀ। ਸੁਸ਼ਮਿਤਾ ਸੇਨ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਖ਼ੁਦ ਪੋਸਟ ਰਾਹੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾ ਹੀ ਮੈਨੂੰ ਦਿਲ ਦਾ ਦੌਰਾ ਪਿਆ ਸੀ। ਸੁਸ਼ਮਿਤਾ ਸੇਨ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਬੀਤੇ ਦਿਨ ਯਾਨੀਕਿ ਵੀਰਵਾਰ ਨੂੰ ਸੁਸ਼ਮਿਤਾ ਸੇਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟ ਸ਼ੇਅਰ ਕੀਤੀ। ਇਸ ਇੰਸਟਾ ਪੋਸਟ ‘ਚ ਸੁਸ਼ਮਿਤਾ ਨੇ ਆਪਣੇ ਪਿਤਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ”ਮੇਰੇ ਪਿਤਾ ਸੁਬੀਰ ਸੇਨ ਦੇ ਕੁਝ ਸ਼ਬਦ, ਤੁਹਾਡੇ ਦਿਲ ਨੂੰ ਖੁਸ਼ ਰੱਖੋ ਅਤੇ ਮਜ਼ਬੂਤ ਰੱਖੋ ਅਤੇ ਇਹ ਹਮੇਸ਼ਾ ਤੁਹਾਡੇ ਨਾਲ ਖੜਾ ਰਹੇਗਾ।

ਕੁਝ ਦਿਨ ਪਹਿਲਾਂ ਮੈਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਐਂਜੀਓਪਲਾਸਟੀ ਕੀਤੀ ਗਈ ਅਤੇ ਇੱਕ ਸਟੈਂਟ ਪਾਇਆ ਗਿਆ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਰੇ ਦਿਲ ਦੇ ਮਾਹਿਰ ਨੇ ਪੁਸ਼ਟੀ ਕੀਤੀ ਕਿ ਮੇਰਾ ਦਿਲ ਵੱਡਾ ਹੈ। ਮੈਂ ਸਹੀ ਸਮੇਂ ‘ਤੇ ਉਨ੍ਹਾਂ ਦੀ ਮਦਦ ਅਤੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਸ਼ੁਭਚਿੰਤਕਾਂ ਅਤੇ ਸਨੇਹੀਆਂ ਨੂੰ ਇਸ ਖੁਸ਼ਖਬਰੀ ਨਾਲ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਸਭ ਕੁਝ ਠੀਕ ਹੈ ਅਤੇ ਮੈਂ ਦੁਬਾਰਾ ਜ਼ਿੰਦਗੀ ਜਿਊਣ ਲਈ ਤਿਆਰ ਹਾਂ।

ਦੱਸਣਯੋਗ ਹੈ ਕਿ ਸੁਸ਼ਮਿਤਾ ਸੇਨ ਸੁਪਰਹਿੱਟ ਵੈੱਬ ਸੀਰੀਜ਼ ‘ਆਰਿਆ ਸੀਜ਼ਨ 3’ ‘ਚ ਨਜ਼ਰ ਆਵੇਗੀ। ਇਹ ਸੀਰੀਜ਼ OTT ਪਲੇਟਫਾਰਮ Disney Plus Hotstar ‘ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸੁਸ਼ਮਿਤਾ ਸੇਨ ਟਰਾਂਸਜੈਂਡਰ ਸ਼੍ਰੀ ਗੌਰੀ ਸਾਵੰਤ ‘ਤੇ ਆਧਾਰਿਤ ਬਾਇਓਪਿਕ ‘ਤਾਲੀ’ ‘ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏਗੀ।

 

Facebook Comments

Trending

Copyright © 2020 Ludhiana Live Media - All Rights Reserved.