ਪਾਲੀਵੁੱਡ
ਅਦਾਕਾਰਾ ਪਰਮਿੰਦਰ ਗਿੱਲ ਦੀ ਧੀ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ
Published
3 years agoon

ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਰਮਿੰਦਰ ਗਿੱਲ ਦੀ ਧੀ ਦਾ ਵਿਆਹ ਹੋ ਗਿਆ ਹੈ। ਇਸ ਦੀਆਂ ਤਸਵੀਰਾਂ ਪਰਮਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਮਿੰਦਰ ਨੇ ਲਿਖਿਆ ਕਿ ‘ਡਾਟਰ ਮੈਰਿਜ।’
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਅਦਾਕਾਰਾ ਨੂੰ ਉਸ ਦੀ ਧੀ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ।
ਪਰਮਿੰਦਰ ਗਿੱਲ ਦਾ ਜਨਮ 16 ਸਤੰਬਰ 1970 ਨੂੰ ਲੁਧਿਆਣਾ ਦੇ ਰਾਏਕੋਟ ‘ਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਰਣਜੀਤ ਸਿੰਘ ਮੀਨ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਸਿੱਖਿਆ ਐੱਸ. ਜੀ. ਜੀ. ਜੀ. ਕਾਲਜ ਰਾਏਕੋਟ ਤੋਂ ਪੂਰੀ ਕੀਤੀ।
ਸਕੂਲ ਦੌਰਾਨ ਹੀ ਉਨ੍ਹਾਂ ਦੀ ਰੂਚੀ ਅਦਾਕਾਰੀ ਵੱਲ ਸੀ ਅਤੇ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਉਹ ਸਕੂਲ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ‘ਚ ਭਾਗ ਲੈ ਕੇ ਕਰਦੇ ਸਨ। 22 ਸਾਲ ਦੀ ਉਮਰ ‘ਚ ਉਨ੍ਹਾਂ ਦਾ ਵਿਆਹ ਸੁਖਜਿੰਦਰ ਸਿੰਘ ਨਾਲ ਹੋਇਆ, ਜੋ ਕਿ ਅਦਾਕਾਰ ਅਤੇ ਨਿਰਦੇਸ਼ਕ ਹਨ।
ਪਰਮਿੰਦਰ ਗਿੱਲ ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ‘ਚ ਕੀਤੀ ਸੀ। ਫ਼ਿਲਮਾਂ ‘ਚ ਨਿਭਾਏ ਜਾਣ ਵਾਲੇ ਕਿਰਦਾਰਾਂ ‘ਚ ਨਵੀਂ ਜਾਨ ਫੂਕਣ ਵਾਲੀ ਇਸ ਅਦਾਕਾਰਾ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ।
You may like
-
ਪੰਜਾਬ ‘ਚ ਅਨੋਖਾ ਵਿਆਹ, ਲਾੜੀ ਨੇ ਬਦਲਿਆ ਰਿਵਾਜ! ਦੇਖੋ ਤਸਵੀਰਾਂ
-
ਪੰਜਾਬ ਦੇ ਮਸ਼ਹੂਰ ਬਾਜ਼ਾਰ ‘ਚ ਮਚੀ ਭਾਜੜ, ਇਧਰ-ਉਧਰ ਭੱਜੇ ਲੋਕ, ਵੇਖੋ ਤਸਵੀਰਾਂ
-
ਮਹਾਕੁੰਭ ਭ. ਗਦੜ: ਹਫੜਾ-ਦਫੜੀ ‘ਚ ਪਿਆ ਚੀਕ ਚਿ. ਹਾੜਾ, ਵੇਖੋ ਦਿਲ ਦ. ਹਿਲਾ ਦੇਣ ਵਾਲੀਆਂ ਤਸਵੀਰਾਂ
-
ਪੰਜਾਬ ‘ਚ ਵੱਡਾ ਹਾ/ਦਸਾ, ਹਾਲਾਤ ਬਣੇ ਭਿ/ਆਨਕ, ਵੇਖੋ ਤਸਵੀਰਾਂ…
-
ਪੰਜਾਬ ਪੁਲਿਸ ਮੁ.ਕਾਬਲੇ ‘ਚ ਮਾ.ਰੇ ਗਏ 3 ਅੱ.ਤਵਾਦੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ , ਦੇਖੋ
-
ਪੰਜਾਬ ‘ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਵੇਖੋ ਮੌਕੇ ਦੀਆਂ ਤਸਵੀਰਾਂ