ਪੰਜਾਬੀ
ਅਦਾਕਾਰਾ ਨੇਹਾ ਸ਼ਰਮਾ ਤੇ ਨਵਾਜ਼ੂਦੀਨ ਸਿੱਦੀਕੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ
Published
2 years agoon
ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਤੇ ਅਦਾਕਾਰਾ ਨੇਹਾ ਸ਼ਰਮਾ ਨਿਰਦੇਸ਼ਕ ਕੁਸ਼ਾਨ ਨੰਦੀ ਦੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। 2 ਦਿਨ ਬਾਅਦ ਇਨ੍ਹਾਂ ਦੀ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।
ਆਪਣੀ ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਨਵਾਜ਼ੂਦੀਨ ਸਿੱਦੀਕੀ ਤੇ ਨੇਹਾ ਸ਼ਰਮਾ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
ਦੱਸ ਦਈਏ ਕਿ ਦਿੱਲੀ ਦੇ ਕਨਾਟ ਪਲੇਸ ‘ਚ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਦੇਸ਼ ਦੇ ਸਭ ਤੋਂ ਵੱਡੇ ਤੀਰਥ ਸਥਾਨਾਂ ‘ਚੋਂ ਇੱਕ ਹੈ।
ਇੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਨਵਾਜ਼ੂਦੀਨ ਸਿੱਦੀਕੀ ਅਤੇ ਨੇਹਾ ਸ਼ਰਮਾ ਨੂੰ ਹਾਲ ਹੀ ‘ਚ ਇਸ ਪਵਿੱਤਰ ਸਥਾਨ ‘ਤੇ ਦੇਖਿਆ ਗਿਆ ਸੀ।
ਇਸ ਦੌਰਾਨ ਦੋਵਾਂ ਨੇ ਬੰਗਲਾ ਸਾਹਿਬ ਗੁਰਦੁਆਰੇ ‘ਚ ਮੱਥਾ ਟੇਕਿਆ ਤੇ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਇਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਆਪਣੀ ਫ਼ਿਲਮ ਦੀ ਸਫ਼ਲਤਾ ਮੰਗੀ।
ਨੇਹਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰੂ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਵੀਡੀਓਜ਼ ਵੀ ਨੇਹਾ ਸ਼ਰਮਾ ਨੇ ਪੋਸਟ ਕੀਤੀਆਂ ਹਨ।
ਨਵਾਜ਼ੂਦੀਨ ਸਿੱਦੀਕੀ ਅਤੇ ਨੇਹਾ ਸ਼ਰਮਾ ਨਿਰਦੇਸ਼ਕ ਕੁਸ਼ਾਨ ਨੰਦੀ ਦੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
You may like
-
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਘਰ ‘ਚ ਸਵੇਰ ਤੋਂ ਹੀ ਮਚਿਆ ਹੰਗਾਮਾ , ਪੜ੍ਹੋ ਪੂਰੀ ਖਬਰ
-
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਬੋਲੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ, ਜਾਣੋ ਕੀ ਕਿਹਾ
-
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਪਹੁੰਚੀ ਸੀਐਮ ਮਾਨ ਦੇ ਹਲਕੇ ‘ਚ, ਪੰਜਾਬੀ ਵਿੱਚ ਕੀਤਾ ਧੰਨਵਾਦ
-
ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
-
ਅਦਾਕਾਰਾ ਈਸ਼ਾ ਗੁਪਤਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਖਲਬਲੀ
-
ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ
