Connect with us

ਪੰਜਾਬੀ

ਲਾਇਫ਼ ਮਿਸ਼ਨ ਤਹਿਤ ਵਿਸ਼ਵ ਵਾਤਾਵਰਨ ਦਿਵਸ ‘ਤੇ ਕਾਰਵਾਈਆਂ ਵੱਖ ਵੱਖ ਗਤੀਵਿਧੀਆਂ

Published

on

Actions on World Environment Day under Life Mission Various activities

ਲੁਧਿਆਣਾ : ਲਾਇਫ਼ ਫ਼ਾਰ ਇੰਨਵਾਇਰਨਮੈਂਟ ਨਾਲ ਸੰਬੰਧਿਤ ਗਤੀਵਿਧਿਆਂ ਦੇ ਦੁਆਰਾ ਸਮਾਜ ਦੇ ਲੋਕਾਂ ਨੂੰ ਪਾਣੀ ਬਚਾਉਣ, ਬਿਜਲੀ ਬਚਾਉਣ ਅਤੇ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਲਈ ਜਿਆਦਾ ਤੋਂ ਜਿਆਦਾ ਰੁੱਖ ਲਗਾਉਣ ਲਈ ਪ੍ਰੇਰਨਾ ਦੇਣ ਦੇ ਉਦੇਸ਼ ਦੇ ਤਹਿਤ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਗਿਆ।

ਬੀਐਡ ਦੇ ਵਿਦਿਆਰਥੀਆਂ ਆਇਨਾ, ਰਾਮ ਲਖਨ ਤੇ ਖੁਸ਼ੀ ਜੈਨ ਨੇ ਪਾਣੀ ਬਚਾਉਣ, ਬਿਜਲੀ ਬਚਾਉਣ ਅਤੇ ਪਲਾਸਟਿਕ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਨਾਲ ਸੰਬੰਧਿਤ ਭਾਸ਼ਣ ਦਿੱਤਾ। ਵਾਤਾਵਰਨ ਰੱਖਿਆ ਲਈ ਪਿੰਡ ਵਾਲਿਆ ਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਗੂਰਦੁਆਰਾ ਸਾਹਿਬ ਵਿੱਚ ਹਾਜ਼ਿਰ ਰਹਿ ਕੇ ਬੀਐਡ ਅਤੇ ਡੀਐਲਐਡ ਦੇ ਭਵਿੱਖ ਦੇ ਅਧਿਆਪਕ ਦੁਆਰਾ ਕੀਤੇ ਗਏ ਇਸ ਨੇਕ ਕੰਮ ਦੀ ਸਲਾਘਾ ਕੀਤੀ ਗਈ।

Facebook Comments

Trending