Connect with us

ਪੰਜਾਬੀ

ਆਈ ਪੀ ਐਸ ਸਕੂਲ ‘ਚ ਕਾਰਵਾਈ ਰੰਗੋਲੀ ਅਤੇ ਪੇਪਰ ਰੀਡਿੰਗ ਪ੍ਰਤੀਯੋਗਿਤਾ

Published

on

Action Rangoli and Paper Reading Competition in IPS School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ.ਸਕੂਲ ਸੰਧੂ ਨਗਰ ਵਿੱਚ ਸੰਸਕ੍ਰਿਤਕ ਸਪਤਾਹ ਮਨਾਇਆ ਗਿਆ । ਜਿਸ ਵਿੱਚ ਸਕੂਲ ਦੇ ਸੀਨੀਅਰ –ਯੂਨੀਅਰ ਵਿਦਿਆਰਥੀਆਂ ਵੱਲੋਂ ਭਾਰਤ ਵਿਕਾਸ ਪਰਿਸ਼ਦ ਵਲੋਂ ਰੰਗੋਲੀ ਅਤੇ paper reading ਪ੍ਰਤੀਯੋਗਿਤਾ ਕਰਵਾਈ ਗਈ। ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਵੱਖ ਵੱਖ ਤਰਾਂ ਦੀ ਰੰਗੋਲੀ ਬਣਾ ਕੇ ਆਪਣੀ ਕਲਾ ਵਿਖਾਈ । paper reading ਵਿੱਚ ਆਪਣੀ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਉੱਚਿਤ ਵਿਚਾਰ ਦਰਸਾਏ ।

ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡੈਇਰੈਕਟਰ ਸ. ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਮਨ ਅਰੋੜਾ ਨੇ ਜਿੱਤ ਪ੍ਰਾਪਤ ਕੀਤੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ । ਉਹਨਾਂ ਨੇ ਸੰਸਕ੍ਰਿਤ ਸਪਤਾਹ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਪੜਾਈ ਦੇ ਨਾਲ ਨਾਲ ਆਪਣੀ ਸੰਸਕ੍ਰਿਤੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਚਾਹੀਦਾ ਹੈ । ਆਧੁਨਿਕ ਯੁਗ ਵਿੱਚ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ ।

ਰੰਗੋਲੀ ਵਿੱਚ ਅੰਜਲੀ, ਨਵਜੋਤ, ਅੰਸ਼ਿਕਾ ਅਤੇ ਉਤਕਰਸ਼ਿਤਾ ਨੇ ਪਹਿਲਾ ਸਥਾਨ, ਨਮਨ , ਤਮੰਨਾ, ਮਨਤ ਅਤੇ ਉਮੀਸ਼ਾ ਨੇ ਦੂਜਾ ਸਥਾਨ , ਅਮੀਸ਼ੀ, ਰਾਸ਼ੀ, ਨਿਰਾਸ਼ੀ ਅਤੇ ਵਾਮਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । Paper Reading ਵਿੱਚ ਰੀਤਿਕਾ ਨੇ ਪਹਿਲਾ, ਜੀਆ ਨੇ ਦੂਜਾ ਅਤੇ ਮੋਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਕੂਲ ਦੀ ਮੁੱਖ ਅਧਿਆਪਕਾ ਨੇ ਬੱਚਿਆਂ ਨੂੰ ਇਨਾਮ ਦਿੱਤੇ ।

 

Facebook Comments

Trending