ਪੰਜਾਬੀ
ਆਈ ਪੀ ਐਸ ਸਕੂਲ ‘ਚ ਕਾਰਵਾਈ ਰੰਗੋਲੀ ਅਤੇ ਪੇਪਰ ਰੀਡਿੰਗ ਪ੍ਰਤੀਯੋਗਿਤਾ
Published
3 years agoon

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ.ਸਕੂਲ ਸੰਧੂ ਨਗਰ ਵਿੱਚ ਸੰਸਕ੍ਰਿਤਕ ਸਪਤਾਹ ਮਨਾਇਆ ਗਿਆ । ਜਿਸ ਵਿੱਚ ਸਕੂਲ ਦੇ ਸੀਨੀਅਰ –ਯੂਨੀਅਰ ਵਿਦਿਆਰਥੀਆਂ ਵੱਲੋਂ ਭਾਰਤ ਵਿਕਾਸ ਪਰਿਸ਼ਦ ਵਲੋਂ ਰੰਗੋਲੀ ਅਤੇ paper reading ਪ੍ਰਤੀਯੋਗਿਤਾ ਕਰਵਾਈ ਗਈ। ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਵੱਖ ਵੱਖ ਤਰਾਂ ਦੀ ਰੰਗੋਲੀ ਬਣਾ ਕੇ ਆਪਣੀ ਕਲਾ ਵਿਖਾਈ । paper reading ਵਿੱਚ ਆਪਣੀ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਉੱਚਿਤ ਵਿਚਾਰ ਦਰਸਾਏ ।
ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡੈਇਰੈਕਟਰ ਸ. ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਮਨ ਅਰੋੜਾ ਨੇ ਜਿੱਤ ਪ੍ਰਾਪਤ ਕੀਤੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ । ਉਹਨਾਂ ਨੇ ਸੰਸਕ੍ਰਿਤ ਸਪਤਾਹ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਪੜਾਈ ਦੇ ਨਾਲ ਨਾਲ ਆਪਣੀ ਸੰਸਕ੍ਰਿਤੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਚਾਹੀਦਾ ਹੈ । ਆਧੁਨਿਕ ਯੁਗ ਵਿੱਚ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ ।
ਰੰਗੋਲੀ ਵਿੱਚ ਅੰਜਲੀ, ਨਵਜੋਤ, ਅੰਸ਼ਿਕਾ ਅਤੇ ਉਤਕਰਸ਼ਿਤਾ ਨੇ ਪਹਿਲਾ ਸਥਾਨ, ਨਮਨ , ਤਮੰਨਾ, ਮਨਤ ਅਤੇ ਉਮੀਸ਼ਾ ਨੇ ਦੂਜਾ ਸਥਾਨ , ਅਮੀਸ਼ੀ, ਰਾਸ਼ੀ, ਨਿਰਾਸ਼ੀ ਅਤੇ ਵਾਮਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । Paper Reading ਵਿੱਚ ਰੀਤਿਕਾ ਨੇ ਪਹਿਲਾ, ਜੀਆ ਨੇ ਦੂਜਾ ਅਤੇ ਮੋਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਕੂਲ ਦੀ ਮੁੱਖ ਅਧਿਆਪਕਾ ਨੇ ਬੱਚਿਆਂ ਨੂੰ ਇਨਾਮ ਦਿੱਤੇ ।
You may like
-
ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਸਮਰ ਕੈੰਪ ਦੀ ਕੀਤੀ ਸਮਾਪਤੀ
-
ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਲਗਾਇਆ ਸਮਰ ਕੈੰਪ
-
ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਕਰਵਾਈ Freshers Party
-
ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਵਿਸਾਖੀ ਦਾ ਤਿਉਹਾਰ ਅਤੇ ਅੰਬੇਦਕਰ ਜਯੰਤੀ ਮਨਾਈ
-
ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ
-
ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਬਾਰਵੀਂ ਜਮਾਤ ਦੇ ਬੱਚਿਆਂ ਨੂੰ ਦਿੱਤੀ ਵਿਦਾਈ ਪਾਰਟੀ