ਪੰਜਾਬੀ

ਫਾਸਟ-ਟੈਗ ਲੱਗੇ ਹੋਣ ਦੇ ਬਾਵਜੂਦ ਜੁਰਮਾਨੇ ਨਾਲ ਦੁੱਗਣੀ ਰਕਮ ਵਸੂਲਣ ਦਾ ਦੋਸ਼

Published

on

ਜਗਰਾਓਂ (ਲੁਧਿਆਣਾ ) :   ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਚੌਂਕੀਮਾਨ ਟੋਲ ਪਲਾਜ਼ਾ ਵੱਲੋਂ ਫਾਸਟ-ਟੈਗ ਲੱਗੇ ਹੋਣ ਦੇ ਬਾਵਜੂਦ ਵਾਹਨ ਚਾਲਕਾਂ ਤੋਂ ਜੁਰਮਾਨੇ ਨਾਲ ਦੁੱਗਣੀ ਰਕਮ ਵਸੂਲਣ ਦੇ ਵਿਰੋਧ ‘ਚ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੋਰਚਾ ਖੋਲ ਦਿੱਤਾ ਹੈ । ਉਨ੍ਹਾਂ ਦੇ ਟੋਲ ਪਲਾਜ਼ਾ ‘ਤੇ ਡਟਣ ਦੀ ਭਿਣਕ ਲੱਗਦਿਆਂ ਹੀ ਵੱਡੀ ਗਿਣਤੀ ‘ਚ ਪੁੱਜੇ ਵਰਕਰਾਂ ਤੇ ਹਮਾਇਤੀਆਂ ਨੇ ਵਿਰੋਧ ਪ੍ਰਗਟਾਇਆ ਤਾਂ ਟੋਲ ਪਲਾਜ਼ਾ ਵੱਲੋਂ ਵਾਹਨ ਚਾਲਕਾਂ ਤੋਂ ਵਸੂਲੀ ਦੁੱਗਣੀ ਰਾਸ਼ੀ ਮੋੜਦਿਆਂ ਤੋਬਾ ਕੀਤੀ।

ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਜਗਰਾਓਂ ਤੋਂ ਪਟਿਆਲਾ ਜਾ ਰਹੇ ਸਨ। ਰਸਤੇ ‘ਚ ਚੌਂਕੀਮਾਨ ਟੋਲ ਪਲਾਜ਼ਾ ‘ਤੇ ਫਾਸਟ-ਟੈਗ ਲੱਗੇ ਹੋਣ ਦੇ ਬਾਵਜੂਦ ਵਾਹਨਾਂ ਤੋਂ ਜੁਰਮਾਨਾ ਲਾਉਂਦਿਆਂ ਦੁੱਗਣਾ ਟੈਕਸ ਵਸੂਲਣ ਦਾ ਪਤਾ ਲੱਗਣ ‘ਤੇ ਉਨ੍ਹਾਂ ਜਦੋਂ ਟੋਲ ਪਲਾਜ਼ਾ ਸਟਾਫ ਨਾਲ ਗੱਲ ਕੀਤੀ ਤਾਂ ਸਟਾਫ ਦੁਰਵਿਵਹਾਰ ‘ਤੇ ਉਤਰ ਆਇਆ, ਜਿਸ ਤੋਂ ਖਫਾ ਹੋਏ ਭਾਈ ਗਰੇਵਾਲ ਆਪਣੀ ਗੱਡੀ ‘ਚੋਂ ਉਤਰ ਆਏ ਤੇ ਉਨ੍ਹਾਂ ਟੋਲ ਪਲਾਜ਼ਾ ਦੇ ਗੜਬੜ ਘੁਟਾਲੇ ਖਿਲਾਫ ਮੋਰਚਾ ਖੋਲ੍ਹ ਦਿੱਤਾ।

ਉਨ੍ਹਾਂ ਦੇ ਇਸ ਐਕਸ਼ਨ ਦਾ ਪਤਾ ਲੱਗਦੇ ਹੀ ਨੇੜਲੇ ਇਲਾਕੇ ਦੇ ਵਰਕਰ ਵੀ ਮੌਕੇ ‘ਤੇ ਜਾ ਪੁੱਜੇ ਤੇ ਉਨ੍ਹਾਂ ਨੇ ਜ਼ੋਰਦਾਰ ਵਿਰੋਧ ਕਰਦਿਆਂ ਪੂਰੇ ਟੋਲ ਪਲਾਜ਼ਾ ਸਟਾਫ ਨੂੰ ਭਾਜੜ ਪਾ ਦਿੱਤੀ। ਇਸ ਦੌਰਾਨ ਸੈਂਕੜੇ ਵਾਹਨਾਂ ਦੀ ਮੌਜ ਲੱਗ ਗਈ। ਜੋ ਬਿਨਾਂ ਪਰਚੀ ਕਟਵਾਏ ਟੋਲ ਪਲਾਜ਼ਾ ਤੋਂ ਧੜਾਧੜ ਲੰਘਦੇ ਗਏ।

Facebook Comments

Trending

Copyright © 2020 Ludhiana Live Media - All Rights Reserved.