ਲੁਧਿਆਣਾ : ਹਵਸ ਵਿੱਚ ਅੰਨ੍ਹੇ ਹੋਏ ਵਿਅਕਤੀ ਵੱਲੋਂ 20 ਦੀ ਅਪਾਹਿਜ ਮੁਟਿਆਰ ਨੂੰ ਹਵਸ ਦਾ ਸ਼ਿਕਾਰ ਬਣਾ ਲੈਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਉੱਪਰ ਰਣਜੀਤ ਨਗਰ ਸ਼ੇਰਪੁਰ ਦੇ ਵਾਸੀ ਬਾਬਾ ਜਤਿੰਦਰ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 6ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਡਾਕਟਰ ਨਾਰਾਇਣ ਪ੍ਰਸਾਦ ਕਲੀਨਿਕ ਵਿਚ ਕੰਮ ਕਰਦੀ ਸੀ। ਮੁਲਜ਼ਮ ਬਾਬਾ ਜਤਿੰਦਰ ਅਕਸਰ ਕਲੀਨਿਕ ‘ਤੇ ਆਉਂਦਾ ਸੀ, ਜਿਸ ਕਾਰਨ ਲੜਕੀ ਦੀ ਮੁਲਜ਼ਮ ਨਾਲ ਦੋਸਤੀ ਹੋ ਗਈ। ਮੁਲਜ਼ਮ ਨੇ ਮੁਟਿਆਰ ਦੀ ਨਵਾਂ ਕਲੀਨਿਕ ਖੋਲ੍ਹਣ ਵਿਚ ਮਦਦ ਕੀਤੀ, ਜਿਸ ਤੋਂ ਬਾਅਦ ਉਸ ਦਾ ਕਲੀਨਿਕ ਵਿਚ ਆਉਣਾ ਜਾਣਾ ਹੋਰ ਵਧ ਗਿਆ। 
ਮੁਲਜ਼ਮ ਬਾਬਾ ਜਤਿੰਦਰ ਨਸ਼ੇ ਨਾਲ ਟੁੰਨ ਹੋ ਕੇ ਆਇਆ ਅਤੇ ਲੜਕੀ ਦੇ ਅਪਾਹਜ ਹੋਣ ਦਾ ਫਾਇਦਾ ਚੁੱਕਦੇ ਹੋਏ ਉਸ ਨੂੰ ਕਲੀਨਿਕ ਦੇ ਬੈੱਡ ‘ਤੇ ਸੁੱਟ ਦਿੱਤਾ। ਸਰੀਰਕ ਤੌਰ ‘ਤੇ ਅਪਾਹਿਜ ਹੋਣ ਕਰਕੇ ਮੁਟਿਆਰ ਉਸ ਦਾ ਜ਼ਿਆਦਾ ਵਿਰੋਧ ਨਾ ਕਰ ਸਕੀ। ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।