Connect with us

ਪੰਜਾਬੀ

ਲੁਧਿਆਣਾ ਦੇ ਵਾਰਡ ਨੰਬਰ 95 ‘ਚ ਕਰੀਬ 2000 ਵਰਗ ਗਜ ਜ਼ਮੀਨ ਕਰਵਾਈ ਕਬਜ਼ਾ ਮੁਕਤ

Published

on

About 2000 square yards of land in Ward No. 95 of Ludhiana is free from possession

ਲੁਧਿਆਣਾ : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 95 ‘ਚ ਕਰੀਬ 2000 ਵਰਗ ਗਜ ਕਬਜ਼ਾ ਮੁਕਤ ਕਰਵਾਈ ਜ਼ਮੀਨ ‘ਤੇ ਬੱਚਿਆਂ ਲਈ ਪਾਰਕ ਅਤੇ ਸਪੋਰਟਸ ਕਲੱਬ ਦੀ ਉਸਾਰੀ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸਥਾਨਕ ਜਲੰਧਰ ਬਾਈ ਪਾਸ ਨੇੜੇ ਭੌ-ਮਾਫੀਆ ਵਲੋਂ ਬੀਤੇ ਸਮੇਂ ਦੌਰਾਨ ਕਰੀਬ 2000 ਵਰਗ ਗਜ ਭੂਮੀ ‘ਤੇ ਨਾਜਾਇਜ ਕਬਜ਼ਾ ਕੀਤਾ ਹੋਇਆ ਸੀ ਜਿਸਨੂੰ ਨਗਰ ਨਿਗਮ ਦੇ ਸਹਿਯੋਗ ਨਾਲ ਛੁਡਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਐਸਟੀਮੇਟ ਬਣਾ ਕੇ ਟੈਂਡਰ ਪ੍ਰਕਿਰਿਆ ਤੋਂ ਬਾਅਦ ਬੱਚਿਆਂ ਦੇ ਲਈ ਪਾਰਕ ਅਤੇ ਸਪੋਰਟਸ ਕਲੱਬ ਦੀ ਉਸਾਰੀ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 70 ਲੱਖ ਰੁਪਏ ਦੀ ਲਾਗਤ ਆਵੇਗੀ। ਵਾਰਡ ਨੰਬਰ 95 ਵਿੱਚ ਪਹਿਲਾਂ ਕੋਈ ਵੀ ਪਾਰਕ ਮੌਜੂਦ ਨਹੀਂ ਸੀ ਅਤੇ ਸਥਾਨਕ ਵਸਨੀਕਾਂ ਨੂੰ ਸਵੇਰ-ਸ਼ਾਮ ਦੀ ਸੈਰ ਕਰਨ ਲਈ ਦੂਰ-ਦੁਰਾਡੇ ਦਾ ਪਾਰਕਾਂ ਵਿੱਚ ਜਾਣਾ ਪੈਦਾ ਸੀ।

Facebook Comments

Trending