Connect with us

ਪੰਜਾਬੀ

ਆਪ ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਵਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

Published

on

AAP district president Sharan Pal Singh Makkar appealed to follow the traffic rules

ਲੁਧਿਆਣਾ : ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਟਰੈਫਿਕ ਪੁਲਿਸ ਤੋਂ ਮਿਲੀਆਂ ਸ਼ਖਤ ਹਦਾਇਤਾਂ ਮੁਤਾਬਿਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਹੋ ਜਾਣ ਸਾਵਧਾਨ ! ਹੁਣ ਟ੍ਰੈਫਿਕ ਚਲਾਨ ਸਿੱਧੇ ਘਰ ਆਉਣਗੇ।

ਉਨ੍ਹਾਂ ਕਿਹਾ ਕਿ ਹੁਣ ਘਰਾਂ/ਦਫ਼ਤਰਾ ਚੋਂ ਨਿਕਲਣ ਤੋਂ ਪਹਿਲਾਂ ਆਪਣੇ ਦੋ-ਪਹੀਏ/ ਚਾਰ-ਪਹੀਏ ਵਾਹਨਾਂ ਦੇ ਹਰ ਪ੍ਰਕਾਰ ਦੇ ਜ਼ਰੂਰੀ ਕਾਗਜ਼ਾਤ ਤਿਆਰ ਰੱਖੋ ਨਹੀਂ ਤਾਂ ਟ੍ਰੈਫਿਕ ਪੁਲਿਸ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਜੇ ਤੁਸੀ ਬਿਨਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਵੀ ਲਾਲ ਬੱਤੀ ਦੇ ਸਿਗਨਲ ਨੂੰ ਪਾਰ ਕੀਤਾ, ਬਿਨਾਂ ਹੈਲਮਟ ਪਾਏ ਹੋਏ ਦੋ ਪਹੀਏ ਵਾਹਨ ਨੂੰ ਚਲਾਇਆ, ਬਿਨਾਂ ਸੀਟ ਬੈਲਟ ਲਗਾਇਆ ਚਾਰ ਪਹੀਏ ਵਾਹਨ ਨੂੰ ਚਲਾਇਆ ਅਤੇ ਆਪਣੇ ਵਾਹਨਾਂ ਨੂੰ ਜ਼ਿਆਦਾ ਗਤੀ ਨਾਲ ਚਲਾਇਆ ਤਾਂ ਟ੍ਰੈਫਿਕ ਚਲਾਨ ਕੱਟ ਕੇ ਤੁਹਾਡੇ ਘਰ/ਦਫ਼ਤਰਾਂ ਦੇ ਪਤੇ ਤੇ ਪਹੁੰਚ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਸੋਚ ਕੇ ਵਾਹਨਾਂ ਨੂੰ ਚਲਾਇਆ ਜਾਵੇ ਕਿ ਤੁਹਾਡਾ ਵੀ ਕੋਈ ਘਰ ਇੰਤਜ਼ਾਰ ਕਰ ਰਿਹਾ ਹੈ। ਇਸ ਨਾਲ ਤੁਸੀ ਤੇ ਤੁਹਾਡਾ ਪਰਿਵਾਰ ਵੀ ਸੁਰੱਖਿਅਤ ਰਹੇਗਾ । ਬਚਾਉ ਵਿੱਚ ਹੀ ਬਚਾਉ ਹੈ ਜੇ ਕਿਸੇ ਦਾ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਚਲਾਨ ਕੱਟਿਆ ਜਾਂਦਾ ਹੈ ਜਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਤੁਹਾਨੂੰ ਰੋਕਦਾ ਹੈ ਤਾਂ ਮੁਲਾਜ਼ਮ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸਾਰਿਆਂ ਵਲੋਂ ਸਖ਼ਤੀ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Facebook Comments

Trending