ਪੰਜਾਬੀ

ਹਲਕੇ ‘ਚ ਕਈ ਸਾਲਾਂ ਤੋਂ ਲਟਕੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਮੁਕੰਮਲ-ਛੀਨਾ

Published

on

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਮੱਕੜ ਕਲੋਨੀ ਵਾਰਡ 29, 30, ਗਲੀ ਨੰ: 11 ਅਤੇ ਲਿੰਕ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ। ਵਾਰਡ ਨੰਬਰ 40 ਮੁਹੱਲਾ ਕੋਟ ਮੰਗਲ ਸਿੰਘ ਵਿੱਚ ਗਲੀ ਨੰਬਰ 17-ਏ ਅਤੇ 17-ਬੀ ਵਿਖੇ ਆਰ.ਐਮ.ਸੀ. ਰੋਡ ਦਾ ਕੰਮ ਕਰਵਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 50 ਵਿੱਚ ਫੈਡਰਲ ਬੈਂਕ ਰੋਡ ਦਾ ਕੰਮ ਅਤੇ ਲਿੰਕ ਰੋਡ ਦਾ ਕੰਮ ਵੀ ਮੁਕੰਮਲ ਕੀਤਾ ਗਿਆ।

ਇਸ ਤੋਂ ਇਲਾਵਾ ਮੁਹੱਲਾ ਪ੍ਰਭਾਤ ਨਗਰ ਗਲੀ ਨੰਬਰ 7, ਮੁਹੱਲਾ ਰਾਮ ਨਗਰ ਗਲੀ ਨੰਬਰ 21, ਵਾਰਡ 50 ਵਿੱਚ ਬਣੀ ਆਰ.ਐਮ.ਸੀ. ਰੋਡ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 29 ਖਾਸ ਕਰਕੇ ਮੱਕੜ ਕਲੋਨੀ ਅਜਿਹਾ ਇਲਾਕਾ ਸੀ ਜਿੱਥੇ ਸੜਕਾਂ ਸਾਲਾਂ ਤੋਂ ਟੁੱਟੀਆਂ ਪਈਆਂ ਸਨ, ਸੀਵਰੇਜ ਜਾਮ ਕਰਕੇ ਲੋਕਾਂ ਦੇ ਘਰਾਂ ‘ਚ ਸੀਵਰੇਜ ਦਾ ਪਾਣੀ ਪੁੱਜ ਜਾਂਦਾ ਸੀ, ਸਰਕਾਰ ਵੱਲੋਂ ਸੜਕਾਂ ਬਣਾਉਣ ਲਈ ਪਹਿਲ ਦੇ ਆਧਾਰ ‘ਤੇ ਕੰਮ ਸ਼ੁਰੂ ਕਰਵਾ ਕੇ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ।

Facebook Comments

Trending

Copyright © 2020 Ludhiana Live Media - All Rights Reserved.