ਪੰਜਾਬੀ

:ਮਾਸਟਰ ਤਾਰਾ ਸਿੰਘ ਕਾਲਜ ਵਿਖੇ ਕਰਵਾਈ ’ਖੋਜ ਨਿਬੰਧ ਲਿਖਣ’ ਸੰਬੰਧੀ ਦੋ ਰੋਜ਼ਾ ਵਰਕਸ਼ਾਪ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ‘ਖੋਜ ਨਿਬੰਧ ਲਿਖਣ’ ਤੇ ਦੋ ਰੋਜ਼ਾ ਖੋਜ ਵਰਕਸ਼ਾਪ ਸੰਪੰਨ ਹੋਈ। ਇਸ ਵਰਕਸ਼ਾਪ ਦਾ ਆਯੋਜਨ ਪੌਸਟ ਗਰੇਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਕੀਤਾ ਗਿਆ । ਜਿਸ ਵਿੱਚ ਡਾ. ਭੁਪਿੰਦਰਜੀਤ ਕੋਰ ਐਸੀਸਟੈਂਟ ਪ੍ਰੋਫੈਸਰ ਅੰਗਰੇਜ਼ੀ,ਜੀ.ਜੀ.ਐਨ. ਖਾਲਸਾ ਕਾਲਜ,ਲੁਧਿਆਣਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਵੱਲੋਂ ਡਾ. ਭੁਪਿੰਦਰਜੀਤ ਕੋਰ ਦਾ ਨਿੱਘਾ ਸਵਾਗਤ ਕੀਤਾ ਗਿਆ।

ਵਰਕਸ਼ਾਪ ਦਾ ਮੱੁਖ ਟੀਚਾ ਵਿਦਿਆਰਥਣਾਂ ਨੂੰ ਖੋਜ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ,ਉਨ੍ਹਾਂ ਨੂੰ ਯੋਗਤਾ ਭਰਪੂਰ ਤਰੀਕੇ ਨਾਲ ਖੋਜ ਕਰਨ ਦਾ ਹੁਨਰ ਤੇ ਸਮੱਰਥਾ ਪੈਦਾ ਕਰਨਾ ਸਿਖਾਉਣਾ ਰਿਹਾ। ਡਾ. ਭੁਪਿੰਦਰਜੀਤ ਕੋਰ ਨੇ ਖੋਜ ਦੀ ਮੱਹਤਤਾ ਵਿਸ਼ੇ ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸੰਦਾਂ ਅਤੇ ਸੋਫਟਵੇਅਰ ਬਾਰੇ ਜਾਣੂ ਕਰਵਾਇਆ। ਜੋ ਵਿਦਿਆਰਥਣਾਂ ਦੇ ਨਾਲ ਨਾਲ ਖੋਜਕਰਤਾਵਾਂ ਦੀ ਵੀ ਮਦਦ ਕਰ ਸਕਦੇ ਹਨ।

ਵਰਕਸ਼ਾਪ ਵਿੱਚ ਇਸ ਪੱਖ ਤੇ ਵਿਸਤ੍ਰਿਤ ਤੌਰ ਤੇ ਚਰਚਾ ਕੀਤੀ ਗਈ ਕਿ ਖੋਜ ਨਿਬੰਧ ਲਿਖਣ ਵੇਲੇ ਐਮ.ਐਲ.ਏ. 8ਵੇਂ ਐਡੀਸ਼ਨ ਵਿੱਚ ਹਵਾਲਾ ਕਿਵੇਂ ਦਿੱਤਾ ਜਾਵੇ। ਵਰਕਸ਼ਾਪ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਥੀਸਿਸ ਲਿਖਣ ਦੇ ਵੱਖ-ਵੱਖ ਪੜਾਵਾਂ ਨੂੰ ਖੌਜਣ ਤੇ ਪ੍ਰਬੰਧਨ ਲਈ ਵਿਆਪਕ ਸਮਝ ਪ੍ਰਦਾਨ ਕੀਤੀ ਗਈ ।ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਨੇ ਅਜਿਹੇ ਗਿਆਨ ਭਰਪੂਰ ਸੈਸ਼ਨ ਲਈ ਰਿਸੋਸ ਪਰਸਨ ਦੀ ਸ਼ਲਾਘਾ ਕੀਤੀ ਅਤੇ ਅੰਗਰੇਜ਼ੀ ਵਿਭਾਗ ਨੂੰ ਉਹਨਾਂ ਦੇ ਇਸ ਸਫਲਤਾਪੂਰਨ ਉਪਰਾਲੇ ਲਈ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.