Connect with us

ਅਪਰਾਧ

ਲੁਧਿਆਣਾ ‘ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, 15 ਲੱਖ ਰੁਪਿਆ ਬਰਾਮਦ

Published

on

2 people caught stealing 28 lakhs in Ludhiana, 15 lakh rupees recovered

ਲੁਧਿਆਣਾ : ਮਹਾਂਨਗਰ ਦੇ ਸਾਊਥ ਸਿਟੀ ਇਲਾਕੇ ‘ਚ ਕਾਰੋਬਾਰੀ ਦੀ ਕਾਰ ‘ਚੋਂ 28 ਲੱਖ ਚੋਰੀ ਕਰਨ ਵਾਲੇ ਗਿਰੋਹ ਦੇ 2 ਲੋਕਾਂ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸੰਜੂ ਅਤੇ ਸੁਮਿਤ ਕੁਮਾਰ ਵਜੋਂ ਕੀਤੀ ਗਈ ਹੈ। ਉਨ੍ਹਾਂ ਕੋਲੋਂ ਕਰੀਬ 15 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਪੁਲਸ ਨੇ ਇਹ ਮਾਮਲਾ ਸਿਰਫ 5 ਦਿਨਾਂ ਦੇ ਅੰਦਰ ਸੁਲਝਾ ਲਿਆ ਹੈ।

ਸਾਊਥ ਸਿਟੀ ਇਲਾਕੇ ‘ਚ ਕਾਰੋਬਾਰੀ ਦੀ ਕਾਰ ‘ਚੋਂ ਅਣਪਛਾਤੇ ਵਿਅਕਤੀ 28 ਲੱਖ ਰੁਪਏ ਨਾਲ ਭਰਿਆ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ ਸਨ। ਇਸ ਵਾਰਦਾਤ ਨੂੰ ਬਾਈਕ ਸਵਾਰ ਲੋਕਾਂ ਨੇ ਅੰਜਾਮ ਦਿੱਤਾ ਸੀ। ਵਾਰਦਾਤ ਦੇ ਸਮੇਂ ਕਾਰੋਬਾਰੀ ਪੈਟਰੋਲ ਪੰਪ ‘ਤੇ ਕਾਰ ਦੇ ਟਾਇਰ ਦਾ ਪੈਂਚਰ ਲਗਵਾ ਰਿਹਾ ਸੀ। ਉਸ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ਮਗਰੋਂ ਛਾਣਬੀਣ ਸ਼ੁਰੂ ਕਰ ਦਿੱਤੀ ਅਤੇ ਹੁਣ ਪੁਲਸ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Facebook Comments

Trending