ਅਪਰਾਧ

ਵਿਦੇਸ਼ੋਂ ਆਏ ਫੋਨ ਨੇ ਦਿੱਤਾ ਝਾਂਸਾ, ਕੁੜੀ ਦੇ ਪਿਓ ਦਾ ਭਤੀਜਾ ਦੱਸ ਕੇ ਬੈਂਕ ‘ਚੋਂ ਉੱਡਾਏ 3 ਲੱਖ ਰੁਪਏ

Published

on

ਲੁਧਿਆਣਾ : ਥਾਣਾ ਸਲੇਮ ਟਾਵਰੀ ਦੀ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ ਦੇ ਅਧਾਰ ‘ਤੇ 3 ਲੋਕਾਂ ਖ਼ਿਲਾਫ਼ ਸਾਜਿਸ਼ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤੀ ਹੈ। ਉਕਤ ਮਾਮਲੇ ਸੰਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਮਲ ਨਗਰ ਦੀ ਇੰਦੂ ਬਾਲਾ ਕੁੜੀ ਨੇ ਸ਼ਿਕਾਇਤ ਦਿੱਤੀ ਸੀ ਕਿ 21 ਜੂਨ 2022 ਨੂੰ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ ਸੀ ਕਿ ਮੈਂ ਤੁਹਾਡੇ ਪਿਤਾ ਦਾ ਭਜੀਤਾ ਬੋਲ ਰਿਹਾ ਹਾਂ।

ਇਸ ਦੇ ਨਾਲ ਉਕਤ ਵਿਅਕਤੀ ਨੇ ਗੱਲ ਕਰਦਿਆਂ ਉਨ੍ਹਾਂ ਦੇ ਬੈਂਕ ‘ਚੋਂ ਸਾਰੇ ਪੈਸੇ 3 ਲੱਖ ਰੁਪਏ ਉਡਾ ਲਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ। ਇਸ ਸਭ ਦੇ ਚਲਦੇ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਅੰਗੂਰੀ ਦੇਵੀ ਬਿਹਾਰ, ਪੰਕਜ ਭੋਪਾਲ ਅਤੇ ਅਨਮੋਲ ਕੁਮਾਰ ਭੋਪਾਲ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.